PoliticsPunjab

ਸਿੱਧੂ ਮੂਸੇਵਾਲਾ ਦੇ ਕਾਤਲ ਗੈਂਗਸਟਰ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਦਾ ਜਾਣੋ ਸੱਚ !

ਗੈਂਗਸਟਰ ਗੋਲਡੀ ਬਰਾੜ ਦੇ ਕੈਲੀਫੋਰਨੀਆ ‘ਚ ਗ੍ਰਿਫ਼ਤਾਰ ਹੋਣ ਦੀ ਖ਼ਬਰ ਜਿੱਥੇ ਭਾਰਤ ਦੇ ਸਾਰੇ ਮੀਡੀਆ ਚੈਨਲਾਂ ‘ਤੇ ਚੱਲ ਰਹੀ ਹੈ, ਉੱਥੇ ਹੀ ਯੂਐੱਸਏ ਦੀ ਇਕ ਵੈੱਬਸਾਈਟ ‘ਪੰਜਾਬ ਮੇਲ’ ਮੁਤਾਬਕ ਗੋਲਡੀ ਬਰਾੜ ਦੀ ਕੈਲੀਫੋਰਨੀਆ ਸੁਰੱਖਿਆ ਦਸਤਿਆਂ ਵੱਲੋਂ ਗ੍ਰਿਫ਼ਤਾਰੀ ਸਿੱਧੂ ਮੂਸੇਵਾਲਾ ਹੱਤਿਆਕਾਂਡ ‘ਚ ਨਹੀਂ ਬਲਕਿ ਕਿਸੇ ਹੋਰ ਕੇਸ ‘ਚ ਪੁੱਛਗਿੱਛ ਲਈ ਕੀਤੀ ਗਈ ਹੈ। ਤਾਜ਼ਾ ਜਾਣਕਾਰੀ ਅਨੁਸਾਰ ਅਜੇ ਤਕ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਗੋਲਡੀ ਬਰਾੜ ਨੇ ਅਮਰੀਕਾ ‘ਚ ਸਿਆਸੀ ਸ਼ਰਨ ਲਈ ਅਪਲਾਈ ਕੀਤਾ ਹੋਇਆ ਹੈ। ਉੱਥੇ ਹੀ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ‘ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਅਜੇ ਪੱਕੀ ਖ਼ਬਰ ਨਹੀਂ ਆਈ ਹੈ, ਇਹ ਸਿਰਫ਼ ਮੀਡੀਆ ਰਿਪੋਰਟਸ ਹਨ। ਪਰ ਜੇਕਰ ਇਹ ਸੱਚ ਹੈ ਤਾਂ ਪੀੜਤ ਪਰਿਵਾਰ ਲਈ ਇਹ ਵੱਡੀ ਰਾਹਤ ਵਾਲੀ ਖ਼ਬਰ ਹੈ।

ਸਵਾਲ ਹੈ ਕਿ ਭਾਰਤ ਸਰਕਾਰ ਗੋਲਡੀ ਬਰਾੜ ਨੂੰ ਇੱਥੇ ਲਿਆ ਸਕੇਗੀ? ਕਿਉਂਕਿ ਕਾਲੇ ਦੌਰ ਦੀ ਗੱਲ ਕਰੀਏ ਤਾਂ ਉਸ ਵੇਲੇ ਵੀ ਕਈ ਖਾੜਕੂ ਜਾਂ ਗਰਮ ਦਲੀਏ ਦੇਸ਼ ਛੱਡ ਕੇ ਵਿਦੇਸ਼ਾਂ ‘ਚ ਸਿਆਸੀ ਸ਼ਰਨ ਲੈਣ ‘ਚ ਕਾਮਯਾਬ ਹੋ ਗਏ ਤੇ ਅੱਜ ਤਕ ਸਰਕਾਰ ਦੇ ਹੱਥ ਕੁਝ ਨਹੀਂ ਲੱਗ ਸਕਿਆ। ਇਸ ਲਈ ਗੋਲਡੀ ਬਰਾੜ ਦੀ ਭਾਰਤ ਹਵਾਲਗੀ ਆਪਣੇ-ਆਪ ‘ਚ ਸਰਕਾਰ ਲਈ ਵੱਡੀ ਚੁਣੌਤੀ ਹੈ। ਗੋਲਡੀ ਬਰਾੜ ਨੂੰ ਕੈਲੀਫੋਰਨੀਆ ਤੋਂ ਗ੍ਰਿਫ਼ਤਾਰ ਕਰਨ ਲਈ ਪੁਲਿਸ ਨੂੰ ਇੰਟਰਪੋਲ ਦੀ ਮਦਦ ਲੈਣੀ ਪਵੇਗੀ। ਜਿੰਨਾ ਚਿਰ ਇਸ ਸੰਬੰਧੀ ਪੂਰੀ ਕਾਗਜ਼ੀ ਕਾਰਵਾਈ ਮੁਕੰਮਲ ਨਹੀਂ ਹੋ ਜਾਂਦੀ, ਗੋਲਡੀ ਨੂੰ ਕਿਸੇ ਵੀ ਦੇਸ਼ ਦੀ ਪੁਲਿਸ ਹੱਥ ਨਹੀਂ ਪਾ ਸਕੇਗੀ।

ਭਾਰਤ ਦੀਆਂ ਖੁਫੀਆ ਏਜੰਸੀਆਂ ਨੂੰ ਅੰਤਰਰਾਸ਼ਟਰੀ ਸਰੋਤਾਂ ਤੋਂ ਇੱਕ ਵੱਡਾ ਇਨਪੁਟ ਮਿਲਿਆ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ, ਬਦਨਾਮ ਅਤੇ ਅੰਤਰਰਾਸ਼ਟਰੀ ਗੈਂਗਸਟਰ ਗੋਲਡੀ ਬਰਾੜ ਨੂੰ 20 ਨਵੰਬਰ ਜਾਂ ਇਸ ਤੋਂ ਪਹਿਲਾਂ ਕੈਲੀਫੋਰਨੀਆ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਹਾਲਾਂਕਿ ਹੁਣ ਤੱਕ ਭਾਰਤ ਸਰਕਾਰ ਵੱਲੋਂ ਕੈਲੀਫੋਰਨੀਆ ਤੋਂ ਇਸ ਮਾਮਲੇ ਵਿੱਚ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।

Leave a Reply

Your email address will not be published.

Back to top button