
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਲਾਰੈਂਸ ਬਿਸ਼ਨੋਈ ਗਰੁੱਪ ਦੇ ਨਾਮ ਤੋਂ ਇੱਕ ਵਾਰ ਫਿਰ ਧਮਕੀ ਮਿਲੀ ਹੈ। ਧਮਕੀ ਦੇਣ ਵਾਲਿਆਂ ਨੇ ਕਿਹਾ ਕਿ ਜੇਕਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦੀ ਸੁਰੱਖਿਆ ਨੂੰ ਲੈ ਕੇ ਕੁਝ ਬੋਲੇਗਾ ਤਾਂ ਤੇਰਾ ਹਾਲ ਤੇਰੇ ਪੁੱਤਰ ਤੋਂ ਜ਼ਿਆਦਾ ਖਤਰਨਾਕ ਹੋਵੇਗਾ । ਮੂਸੇਵਾਲਾ ਦੀ ਈ-ਮੇਲ ‘ਤੇ ਭੇਜੀ ਗਈ ਮੇਲ ਵਿੱਚ ਗੁਰਗਿਆਂ ਨੇ ਅੱਗੇ ਲਿਖਿਆ ਹੈ ਕਿ ਤੇਰੇ ਪੁੱਤ ਨੇ ਸਾਡੇ ਭਰਾਵਾਂ ਨੂੰ ਮਰਵਾਇਆ ਸੀ ਅਤੇ ਅਸੀਂ ਤੇਰੇ ਪੁੱਤ ਨੂੰ ਮਾਰ ਦਿੱਤਾ ।
ਤੇਰੇ ਦਬਾਅ ਵਿੱਚ ਹੀ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਦਾ ਝੂਠਾ ਐਨਕਾਊਂਟਰ ਹੋਇਆ ਸੀ । ਇਸਨੂੰ ਅਸੀਂ ਭੁੱਲੇ ਨਹੀਂ । ਹਾਲਾਂਕਿ ਪੁਲਿਸ ਵੱਲੋਂ ਇਸ ਧਮਕੀ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਕੁਝ ਦਿਨ ਪਹਿਲਾਂ ਬਲਕੌਰ ਸਿੰਘ ਨੇ ਸਵਾਲ ਚੁੱਕਿਆ ਸੀ ਕਿ ਮੂਸੇਵਾਲਾ ਦੇ ਕਾਤਲਾਂ ਨੂੰ ਇੰਨੀ ਸੁਰੱਖਿਆ ਕਿਉਂ ਦਿੱਤੀ ਜਾ ਰਹੀ ਹੈ। ਜੇਕਰ ਮੂਸੇਵਾਲਾ ਨੂੰ ਅਜਿਹੀ ਸੁਰੱਖਿਆ ਮਿਲੀ ਹੁੰਦੀ ਤਾਂ ਅੱਜ ਉਸਦਾ ਪੁੱਤਰ ਜ਼ਿੰਦਾ ਹੁੰਦਾ।
Father of Sidhu Moosewala
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਮਾਨਸਾ ਵਿੱਚ ਕੈਂਡਲ ਮਾਰਚ ਕੱਢਿਆ ਸੀ । ਇਸ ਦੌਰਾਨ ਪਿਤਾ ਨੇ ਕਿਹਾ ਸੀ ਕਿ ਨਤੀਜਾ ਕੁਝ ਵੀ ਹੋਵੇ, ਉਹ ਚੁੱਪ ਨਹੀਂ ਬੈਠਣਗੇ । ਆਜ਼ਾਦ ਘੁੰਮ ਰਹੇ ਪੁੱਤ ਦੇ ਕਾਤਲਾਂ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਲਈ ਇਹ ਲੜਾਈ ਸ਼ੁਰੂ ਕੀਤੀ ਗਈ ਹੈ।