PunjabEntertainment
ਪੁੱਤ ਜੰਮਣ ‘ਤੇ ਵੀ ਮੂਸੇਵਾਲਾ ਦੇ ਮਾਂ -ਪਿਓ ਡਾਢੇ ਪਰੇਸ਼ਾਨ, ਦਸੀ ਇਹ ਵਜ੍ਹਾ
Balkaur Singh, father of Sidhu Moosewala, accused CM Mann, said- They are asking for evidence about the newborn child.
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ (Balkaur Singh Sidhu) ਨੇ ਇੰਟਰਨੈੱਟ ਮੀਡੀਆ ’ਤੇ ਇਕ ਵੀਡੀਓ ਸ਼ੇਅਰ ਕਰ ਕੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਸਰਕਾਰ ਉਨ੍ਹਾਂ ਨੂੰ ਲਗਾਤਾਰ ਪਰੇਸ਼ਾਨ ਕਰ ਰਹੀ ਹੈ ਕਿ ਆਪਣੇ ਨਵਜੰਮੇ ਬੱਚੇ ਦੇ ਕਾਨੂੰਨੀ ਸਬੂਤ ਪੇਸ਼ ਕਰੋ। ਇਹ ਸਵਾਲ ਉਨ੍ਹਾਂ ਨੂੰ ਬਹੁਤ ਪਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਘੱਟੋ ਘੱਟ ਇਲਾਜ ਤਾਂ ਪੂਰਾ ਹੋਣ ਲੈਣ ਦਿਓ। ਉਨ੍ਹਾਂ ਕਿਹਾ ਕਿ ਉਹ ਇੱਥੋਂ ਦੇ ਹੀ ਰਹਿਣ ਵਾਲੇ ਹਨ, ਕਿਤੇ ਨਹੀਂ ਜਾਣਗੇ। ਜਿੱਥੇ ਵੀ ਤਲਬ ਕਰੋਗੇ, ਪਹੁੰਚ ਜਾਵਾਂਗਾ।
ਉਨ੍ਹਾਂ ਕਿਹਾ ਕਿ ਜੇ ਤੁਸੀਂ ਮੇਰੇ ’ਤੇ ਹੱਥ ਪਾਉਣਾ ਹੈ ਤਾਂ ਪੱਕੇ ਤੌਰ ’ਤੇ ਹੋ ਕੇ ਪਾਉਣਾ। ਮੈਂ ਯੂ ਟਰਨ ਲੈਣ ਵਾਲਾ ਨਹੀਂ ਹਾਂ। ਆਪਣੀ ਜਾਨ ਦੇ ਦਿਆਂਗਾ, ਪਰ ਪਿੱਛੇ ਨਹੀਂ ਹਟਾਂਗਾ। ਮੈਂ ਫੌਜੀ ਹਾਂ, ਤੁਹਾਨੂੰ ਯਕੀਨੀ ਦਿਵਾਉਣਾ ਹਾਂ ਕਿ ਮੈਂ ਕਾਨੂੰਨ ਦਾ ਹਰ ਜਗ੍ਹਾ ਸਨਮਾਨ ਕਰਦਾ ਹਾਂ।