ਸਿੱਧੂ ਮੂਸੇ ਵਾਲਾ ਦਾ ਨਵਾਂ ਗੀਤ ‘ਵਾਰ’ ਰਿਲੀਜ਼ ਹੋਇਆ। ਇਸ ਗੀਤ ਨੂੰ ਲੈ ਕੇ ਮੁਸਲਿਮ ਭਾਈਚਾਰੇ ‘ਚ ਇਤਰਾਜ਼ ਦੇਖਿਆ ਜਾ ਰਿਹਾ ਹੈ। ਹਾਲਾਂਕਿ ਮੁਸਲਿਮ ਭਾਈਚਾਰੇ ਦੇ ਇਕ ਆਗੂ ਨੇ ਇਕ ਵੀਡੀਓ ਸਾਂਝੀ ਕਰਦਿਆਂ ਗੀਤ ਦੇ ਵਿਵਾਦ ‘ਤੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਗੀਤ ‘ਚ ਵਰਤੇ ਮੁਹੰਮਦ ਸ਼ਬਦ ਨੂੰ ਮੁਸਲਿਮ ਭਾਈਚਾਰਾ ਪੈਗੰਬਰ ਹਜ਼ਰਤ ਮੁਹੰਮਦ ਨਾਲ ਜੋੜ ਕੇ ਦੇਖ ਰਿਹਾ ਹੈ, ਜਦਕਿ ਗੀਤ ‘ਚ ਹਰੀ ਸਿੰਘ ਨਲੂਆ ਤੇ ਮੁਹੰਮਦ ਖ਼ਾਨ ਦੀ ਲੜਾਈ ਦਾ ਜ਼ਿਕਰ ਕੀਤਾ ਗਿਆ ਹੈ।
ਮੁਸਲਿਮ ਆਗੂ ਦਾ ਕਹਿਣਾ ਹੈ ਕਿ ਇਸ ਗੀਤ ਨੂੰ ਪੈਗੰਬਰ ਹਜ਼ਰਤ ਮੁਹੰਮਦ ਨਾਲ ਨਾ ਜੋੜਿਆ ਜਾਵੇ। ਇਸ ਸਬੰਧੀ ਉਨ੍ਹਾਂ ਦੀ ਗੱਲ ਸਿੱਧੂ ਮੂਸੇ ਵਾਲਾ ਦੇ ਪਿਤਾ ਨਾਲ ਵੀ ਹੋ ਗਈ ਹੈ। ਸਿੱਧੂ ਦੇ ਪਿਤਾ ਵਲੋਂ ਵੀ ਗੀਤ ਨੂੰ ਲੈ ਕੇ ਇਹੀ ਪ੍ਰਤੀਕਿਰਿਆ ਦਿੱਤੀ ਗਈ ਹੈ ਕਿ ਗੀਤ ‘ਚ ਹਰੀ ਸਿੰਘ ਨਲੂਆ ਤੇ ਮੁਹੰਮਦ ਖ਼ਾਨ ਦੀ ਲੜਾਈ ਦਾ ਹੀ ਜ਼ਿਕਰ ਕੀਤਾ ਗਿਆ ਹੈ ਤੇ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਮੁਸਲਿਮ ਭਾਈਚਾਰੇ ਨੂੰ ਠੇਸ ਪਹੁੰਚਾਉਣ ਲਈ ਗੀਤ ਨਹੀਂ ਬਣਾਇਆ।