ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ (ਰਜਿ) ਜਲੰਧਰ ਜੋਨ ਅਤੇ ਮਾਨਵ ਅਧਿਕਾਰ ਤੇ ਐਂਟੀ ਡਰੱਗਸ ਮੂਵਮੈਂਟ ਪੰਜਾਬ ਸਮਾਜ ਸੇਵਾ ਲਈ ਹੋਰ ਵੀ ਵਡੇ ਉਪਰਾਲੇ ਕਰੇਗੀ-ਚਾਹਲ
ਹੁਸ਼ਿਆਰਪੁਰ / ਬਿਓਰੋ ਰਿਪੋਰਟ
ਪੰਜਾਬ ਭਰ ਦੇ ਸਮੂਹ ਪੱਤਰਕਾਰ ਭਾਈਚਾਰੇ ਦੀਆਂ ਹੱਕੀ ਮੰਗਾਂ ਲਈ ਲੰਬੇ ਸਮੇ ਤੋਂ ਸੰਘਰਸ਼ ਕਰਨ ਵਾਲੀ ਅਤੇ ਸਮਾਜ ਸੇਵਾ ਲਈ ਵੱਡੇ ਪੱਧਰ ਤੇ ਕੰਮ ਕਰ ਰਹੀ ਸਮੂਹ ਪੱਤਰਕਾਰਾਂ ਦੀ ਸਭ ਤੋਂ ਵੱਡੀ ਜਥੇਬੰਦੀ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ (ਰਜਿ) ਜਲੰਧਰ ਜੋਨ ਵਲੋਂ ਸਾਬਕਾ ਡੀ ਜੀ ਪੀ ਸ਼ਸ਼ੀ ਕਾਂਤ IPS ਵਲੋਂ ਬਣਾਈ ਹੋਈ ਮਾਨਵ ਅਧਿਕਾਰ ਅਤੇ ਐਂਟੀ ਡਰੱਗਸ ਮੂਵਮੈਂਟ ਪੰਜਾਬ ਦੇ ਕਨਵੀਨਰ ਸ. ਹਰਮਨ ਸਿੰਘ ਢੇਹਾ ਰਾਮਪੁਰ ਨੂੰ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ (ਰਜਿ) ਜਲੰਧਰ ਜੋਨ ਦਾ ਵਾਇਸ ਪ੍ਰਧਾਨ ਬਣਾਇਆ ਗਿਆ ਹੈ.
ਇਸ ਮੌਕੇ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ (ਰਜਿ) ਜਲੰਧਰ ਜੋਨ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਨੇ ਦਸਿਆ ਕਿ ਉਘੇ ਸਮਾਜ ਸੇਵਕ ਤੇ ਹਰਮਨ ਸਿੰਘ ਦੀ ਇਸ ਨਿਯੁਕਤੀ ਨਾਲ ਦੁਆਬਾ ਜੋਨ ਚ ਪੱਤਰਕਾਰ ਭਾਇਚਾਰੇ ਨੂੰ ਵੱਡਾ ਬਲ ਮਿਲਿਆ ਹੈ। ਓਨਾ ਕਿਹਾ ਕਿ ਹੁਣ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਅਤੇ ਮਾਨਵ ਅਧਿਕਾਰ ਅਤੇ ਐਂਟੀ ਡਰੱਗਸ ਮੂਵਮੈਂਟ ਪੰਜਾਬ ਸਮਾਜ ਸੇਵਾ ਲਈ ਹੋਰ ਵੀ ਵਡੇ ਪੱਧਰ ਤੇ ਉਪਰਾਲੇ ਕਰੇਗੀ.