ਸੁਖਬੀਰ ਬਾਦਲ ਫੱਟੜ ਹੋ ਗਏ ਹਨ, ਪਹਿਲਾਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਨਤਮਸਤਕ ਹੋਏ ਸਨ। ਇਸੇ ਦੌਰਾਨ ਹੀ ਉਨ੍ਹਾਂ ਦੀ ਲੱਤ ਤੇ ਫ਼੍ਰੈਕਟਰ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਗੁਰੂ ਰਾਮ ਦਾਸ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ਼ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।
ਡਾਕਟਰਾਂ ਨੇ ਬਾਦਲ ਨੂੰ ਬੈੱਡ ਰੈਸਟ ਕਰਨ ਲਈ ਕਿਹਾ ਗਿਆ ਹੈ। ਜਾਣਕਾਰੀ ਮੁਤਾਬਿਕ ਸੁਖਬੀਰ ਬਾਦਲ ਦੇ ਪੈਰ ਦੀ ਉਂਗਲ਼ੀ ਟੁੱਟ ਗਈ ਜਿਸ ਕਾਰਣ ਉਹ ਚੱਲਣ ਤੋਂ ਵੀ ਅਸਮਰੱਥ ਹੋ ਗਏ। ਹਾਦਸੇ ਤੋਂ ਬਾਅਦ ਉਨ੍ਹਾਂ ਦਾ ਸੱਜਾ ਪੈਰ ਜ਼ਖ਼ਮੀ ਹੋ ਗਿਆ ਅਤੇ ਚੱਲਣ ਤੋਂ ਅਸਮਰੱਥ ਹੋਣ ਦੇ ਚੱਲਦਿਆਂ ਉਨ੍ਹਾਂ ਨੂੰ ਵੀਲ੍ਹ ਚੇਅਰ ਉੱਤੇ ਬਿਠਾ ਕੇ ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਪਲਾਸਟਰ ਲਗਾਇਆ। ਇਸ ਤੋਂ ਬਾਅਦ ਸੁਖਬੀਰ ਬਾਦਲ ਚੰਡੀਗੜ੍ਹ ਲਈ ਰਵਾਨਾ ਹੋਏ ਹਨ।
ਖੁੱਦ ਲਈ ਕੀਤੀ ਸਜ਼ਾ ਦੀ ਮੰਗ
ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਪੇਸ਼ ਹੋਣ ਤੋਂ ਬਾਅਦ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਕੁਝ ਪਰਿਵਾਰਿਕ ਅਤੇ ਸਮਾਜਿਕ ਕਾਰਜ ਅਧੂਰੇ ਹਨ ਅਤੇ ਜਿਸ ਕਰਕੇ ਉਹਨਾਂ ਨੂੰ ਜਲਦ ਤੋਂ ਜਲਦ ਸਜ਼ਾ ਸੁਣਾਈ ਜਾਵੇ। ਉਹਨਾਂ ਕਿਹਾ ਕਿ ਜਦੋਂ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਉਹਨਾਂ ਨੂੰ ਤਨਖਾਹੀਆਂ ਐਲਾਨ ਕੀਤਾ ਗਿਆ ਹੈ ਉਸ ਤੋਂ ਬਾਅਦ ਢਾਈ ਮਹੀਨੇ ਦੇ ਕਰੀਬ ਉਹ ਆਪਣੇ ਘਰ ਦੇ ਵਿੱਚ ਹੀ ਹਨ ਅਤੇ ਕੋਈ ਵੀ ਕਾਰਜ ਨਹੀਂ ਕਰ ਪਾ ਰਹੇ। ਜੇਕਰ ਸਜ਼ਾ ਸੁਣਾਈ ਜਾਂਦੀ ਹੈ ਤਾਂ ਉਸ ਨੂੰ ਪੂਰਾ ਕਰਕੇ ਬਾਕੀ ਦੇ ਕਾਰਜ ਵੀ ਨੇਪਰੇ ਚਾੜ੍ਹੇ ਜਾ ਸਕਣਗੇ।