ਸੁਖਵੀਰ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ 23 ਮੈਂਬਰੀ ਕੋਰ ਕਮੇਟੀ ਦਾ ਐਲਾਨ
Sukhvir Badal announced the new 23 member core committee of Shiromani Akali Dal
ਸ਼੍ਰੋਮਣੀ ਅਕਾਲੀ ਦਲ ਨੇ ਨਵੀਂ ਕੋਰ ਕਮੇਟੀ ਦਾ ਗਠਨ ਕਰ ਲਿਆ ਹੈ। ਇਸ ਨਵੀਂ ਕਮੇਟੀ ‘ਚ ਕੁੱਲ 23 ਮੈਂਬਰ ਸ਼ਾਮਲ ਕੀਤੇ ਗਏ ਹਨ, ਜਦਿਕ ਇਸ ਕਮੇਟੀ ਵਿੱਚ ਚਾਰ ਵਿਸ਼ੇਸ਼ ਸੱਦੇ ਗਏ ਮੈਂਬਰ ਹੋਣਗੇ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਵੱਲੋਂ ਇਸ ਸਬੰਧ ਵਿੱਚ ਫੈਸਲਾ ਪਾਰਟੀ ਦੀ ਵਰਕਿੰਗ ਕਮੇਟੀ ‘ਚ ਲਿਆ ਗਿਆ।
ਪੁਲਿਸ ਕੁਆਰਟਰ ‘ਚ ਮਹਿਲਾ ਥਾਣੇਦਾਰ ਇਕ ਅਫਸਰ ਨਾਲ ਰੰਗੇ ਹੱਥੀਂ ਫੜੀ, ਵੇਖੋ ਵੀਡੀਓ
ਕਮੇਟੀ ‘ਚ ਐਸਜੀਪੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਲੈ ਕੇ ਪਰਮਜੀਤ ਸਿੰਘ ਸਰਨਾ ਵਰਗੇ ਵੱਡੇ ਨਾਂ ਸ਼ਾਮਲ ਹਨ। ਅਕਾਲੀ ਦਲ ਦੇ ਸੀਨੀਅਰ ਆਗੂ ਡਾ: ਦਲਜੀਤ ਸਿੰਘ ਚੀਮਾ ਨੇ ਇਸ ਬਾਰੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਜਾਣਕਾਰੀ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਾਰਟੀ ‘ਚ ਬਗਾਵਤ ਦੇ ਚੱਲਦੇ ਕੋਰ ਕਮੇਟੀ ਭੰਗ ਕਰ ਦਿੱਤ ਗਈ ਸੀ।
ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿਂਘ ਧਾਮੀ, ਬਲਵਿੰਦਰ ਸਿੰਘ ਭੰਦੂੜ, ਗੁਲਜਾਰ ਸਿੰਘ ਰਣਿਕੇ, ਨਰੇਸ਼ ਗੁਜਰਾਲ, ਮਹੇਸ਼ ਇੰਦਰ ਸਿੰਘ ਗਰੇਵਾਲ, ਜਨਮੇਜਾ ਸਿੰਘ ਸੇਖੋਂ, ਡਾ: ਦਿਲਜੀਤ ਸਿੰਘ ਚੀਮਾ, ਸ਼ਰਨਜੀਤ ਸਿੰਘ ਢਿੱਲੋਂ, ਅਨਿਲ ਜੋਸ਼ੀ, ਵਿਕਰਮ ਸਿੰਘ ਮਜੀਠਿਆ, ਹੀਰਾ ਸਿੰਘ ਗਾਬੜੀਆ, ਪਰਮਜੀਤ ਸਿਂਘ ਸਰਨਾ, ਮਨਜੀਤ ਸਿੰਘ ਜੀਕੇ ਇਕਬਾਲ ਝੂੰਦਾ, ਗੁਰਬਚਨ ਸਿੰਘ ਬੱਬੇਹਾਲੀ, ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ, ਡਾ: ਸੁਖਵਿੰਦਰ ਸਿੰਘ ਸੁੱਖੀ, ਲਖਬੀਰ ਲਿੰਘ ਲੋਧੀਨੰਗਲ, ਮਨਤਾਰ ਸਿੰਘ ਬਰਾੜ, ਐਨਕੇ ਸ਼ਰਮਾ, ਹਰਮੀਤ ਸਿੰਘ ਸੰਧੂ, ਸੋਹਨ ਸਿੰਘ ਠੰਡਲ ਅਤੇ ਬਲਦੇਵ ਸਿੰਘ ਖਹਿਰਾ ਦਾ ਨਾਂ ਸ਼ਾਮਲ ਹਨ।