ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਿੱਖਾਂ ਦੀ ਕ੍ਰਿਪਾਨ ਤੇ ਪੱਗ ਦੀ ਤੁਲਨਾ ਹਿਜਾਬ ਨਾਲ ਨਹੀਂ ਕੀਤੀ ਜਾ ਸਕਦੀ ਅਤੇ ਪੰਜ ਮੈਂਬਰੀ ਬੈਂਚ ਨੇ ਕਿਹਾ ਕਿ ਪੱਗ ਅਤੇ ਕ੍ਰਿਪਾਨ ਧਾਰਨ ਕਰਨ ਦੀ ਸਿੱਖਾਂ ਨੂੰ ਆਗਿਆ ਹੈ।
ਇਹ ਟਿੱਪਦੀਆਂ ਜਸਟਿਸ ਹੇਮੰਤ ਗੁਪਤਾ ਅਤੇ ਸੁਧਾਂਸ਼ੂ ਧੂਲੀਆ ਨੇ ਕਰਨਾਟਕਾ ਹਾਈ ਕੋਰਟ ਵੱਲੋਂ ਵਿਦਿਅਕ ਅਦਾਰਿਆਂ ਵਿਚ ਹਿਜਾਬ ’ਤੇ ਪਾਬੰਦੀ ਨੂੰ ਸਹੀ ਠਹਿਰਾਉਣ ਦੇ ਫੈਸਲੇ ਨੂੰ ਚੁਣੌਤੀ ਦਿੰਦਿਆਂ ਵੱਖ ਵੱਖ ਪਟੀਸ਼ਨਾਂ ’ਤੇ ਸੁਣਵਾਈ ਦੌਰਾਨ ਕੀਤੀਆਂ।
ਇਕ ਪਟੀਸ਼ਨਰ ਵੱਲੋਂ ਪੇਸ਼ ਹੁੰਦਿਆਂ ਐਡਵੋਕੇਟ ਨਿਜ਼ਾਮੂਦੀਨ ਪਾਸ਼ਾ ਨੇ ਕ੍ਰਿਪਾਨ ਅਤੇ ਪੱਗ ਦੀ ਤੁਲਨਾ ਹਿਜਾਬ ਨਾਲ ਕਰਨ ਦੀ ਕੋਸ਼ਿਸ਼ ਕੀਤੀ। ਪਾਸ਼ਾ ਨੇ ਕਿਹਾ ਕਿ ਹਿਜਾਬ ਮੁਸਲਿਮ ਲੜੀਆਂ ਲਈ ਧਾਰਮਿਕ ਪ੍ਰੈਕਟਿਸ ਦਾ ਹਿੱਸਾ ਹੈ ਅਤੇ ਇਹ ਵੀ ਕਿਹਾ ਕਿ ਕੀ ਲੜਕੀਆਂ ਨੂੰ ਹਿਜਾਬ ਪਾ ਕੇ ਸਕੂਲ ਆਉਣ ਤੋਂ ਰੋਕਿਆ ਜਾ ਸਕਦਾ ਹੈ ? ਉਹਨਾਂ ਹੋਰ ਕਿਹਾ ਕਿ ਸਿੱਖ ਵਿਦਿਆਰਥੀ ਦਸਤਾਰ ਸਜਾ ਕੇ ਵਿਦਿਅਕ ਅਦਾਰਿਆਂ ਵਿਚ ਆਉਂਦੇ ਹਨ। ਪਾਸ਼ਾ ਨੇ ਜ਼ੋਰ ਦਿੱਤਾ ਕਿ ਸਭਿਆਚਾਰਕ ਪ੍ਰੈਕਟਿਸ ਦੀ ਰਾਖੀ ਹੋਦੀ ਚਾਹੀਦੀ ਹੈ।
ਜਸਟਿਸ ਗੁਪਤਾ ਨੇ ਕਿਹਾ ਕਿ ਸਿੱਖਾਂ ਨਾਲ ਇਸਦੀ ਤੁਲਨਾ ਕਰਨਾ ਸਹੀ ਨਹੀਂ ਹੋਵੇਗਾ ਕਿਉਂਕਿ ਸੰਵਿਧਾਨ ਵਿਚ ਕ੍ਰਿਪਾਨ ਧਾਰਨ ਕਰਨ ਦੀ ਅਗਿਆ ਹੈ। ਇਸ ਲਈ ਧਾਰਮਿਕ ਕੱਕਾਰਾਂ ਨਾਲ ਤੁਲਨਾ ਨਾ ਕੀਤੀ ਜਾਵੇ।