
ਜ਼ਿਲ੍ਹਾ ਫਾਜ਼ਿਲਕਾ ਦੀ ਮੰਡੀ ਅਰਨੀਵਾਲਾ ਤੋਂ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦਾਦੀ ਅਤੇ ਪੋਤੇ ਦੀ ਮੌਤ ਹੋਣ ਦਾ ਸਮਾਚਾਰ ਹਾਸਿਲ ਹੋਇਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੂਰਾ ਪਰਿਵਾਰ ਇੱਕ ਰੂਮ ਦੇ ਵਿੱਚ AC ਲਾ ਕੇ ਸੁੱਤਾ ਪਿਆ ਸੀ। ਅਚਾਨਕ ਕਮਰੇ ਦੀ ਛੱਤ ਡਿੱਗਣ ਕਾਰਨ ਵਾਪਰੇ ਹਾਦਸੇ ‘ਚ ਦਾਦੀ-ਪੋਤੇ ਦੀ ਮੌਤ ਹੋ ਗਈ।ਜਾਣਕਾਰੀ ਮੁਤਾਬਕ ਮਰਹੂਮ ਸੁਭਾਸ਼ ਮਹਿੰਦੀਰੱਤਾ ਡੇਅਰੀ ਵਾਲਾ ਦੇ ਪਰਿਵਾਰ ਦੇ ਚਾਰ ਜੀਅ ਇੱਕ ਕਮਰੇ ਵਿਚ ਹੀ ਸੁੱਤੇ ਪਏ ਸਨ। ਜਾਣਕਾਰੀ ਅਨੁਸਾਰ ਘਰ ਦਾ ਮਾਲਕ ਰਜਤ ਕੁਮਾਰ ਲਗਭਗ ਰਾਤ ਇਕ ਕੁ ਵਜੇ ਬਾਥਰੂਮ ਕਰਨ ਵਾਸਤੇ ਉੁੱਠੇ ਤਾਂ ਪਿਛੋਂ ਅਚਾਨਕ ਹੀ ਕਮਰੇ ਦੀ ਛੱਤ ਡਿੱਗ ਪਈ, ਜਿਸ ਦੇ ਮਲਬੇ ਹੇਠਾਂ ਆਉਣ ਨਾਲ ਉਸ ਦੀ ਮਾਂ ਅਤੇ 5 ਸਾਲਾ ਬੱਚੇ ਦੀ ਦਰਦਨਾਕ ਮੌਤ ਹੋ ਗਈ।