ਗਰੀਬਾਂ ਦੀ ਸੇਵਾ ਦੇ ਨਾਮ ਤੇ ਹੜਪਿਆ ਜਾ ਰਿਹਾ ਹੈ ਪੰਜਾਬੀਆਂ ਅਤੇ NRI ਪਰਿਵਾਰਾਂ ਦਾ ਪੈਸਾ
ਸ਼ਹਿਰ ਦੀਆਂ ਕਈ ਨਾਮੀ ਨਿਸ਼ਕਾਮ ਸੇਵਾ ਕਰਨ ਵਾਲੀਆਂ ਸੰਸਥਾਵਾਂ ਨੇ ਜਤਾਇਆ ਇਤਰਾਜ਼
ਜਲੰਧਰ, ਬਿਊਰੋ।
ਗੌਰਤਲਬ ਹੈ ਕਿ ਬੀਤੇ ਦਿਨ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਪਤਾ ਲੱਗਾ ਹੈ ਕਿ ਸ਼ਹਿਰ ਚ ਕੁੱਝ ਸੰਸਥਾਵਾਂ ਖੂਨਦਾਨ ਦੇ ਕੈੰਪ ਲਗਾ ਕੇ ਦਾਨੀ ਸੱਜਣਾ ਦੇ ਦਿਤੇ ਖੂਨ ਦਾ ਵਪਾਰ ਕਰ ਰਹੀਆਂ ਹਨ ਅਤੇ ਕਈ ਗਰੀਬ ਪ੍ਰੀਵਾਰਾਂ ਦੇ ਘਰਾਂ ਨੂੰ ਬਣਾਉਣ ਦੀਆਂ ਤਸਵੀਰਾਂ ਪਾ ਕੇ ਪੈਸਾ ਇਕੱਠਾ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਇਹ ਵੀ ਪਤਾ ਲੱਗਾ ਕਿ AMBULANCE ਦੀ ਫ੍ਰੀ ਸੇਵਾ ਦੇ ਨਾਮ ਤੇ ਰਸਤੇ ਵਿੱਚ ਮਰੀਜ ਦੇ ਪਰਿਵਾਰ ਕੋਲੋਂ ਤੇਲ ਪਵਾਉਣ ਜਾਂ ਡਰਾਈਵਰ ਨੂੰ ਦੇਣ ਬਹਾਨੇ ਪੈਸੇ ਮੰਗ ਲਏ ਜਾਂਦੇ ਹਨ। ਇਨ੍ਹਾਂ ਹੀ ਨਹੀਂ ਅੱਜ ਕੱਲ ਤਾਂ ਸੰਸਕਾਰਾਂ ਦੇ ਨਾਮ ਤੇ ਵੀ ਲੁੱਟ ਸ਼ੁਰੂ ਹੋ ਚੁਕੀ ਹੈ। ਭਰੋਸੇਯੋਗ ਸੂਤਰਾਂ ਨੇ ਦਸਿਆ ਹੈ ਕਿ ਇਹ ਮਾਮਲਾ ਜਲੰਧਰ ਦੇ ਕਈ ਨੇਤਾਵਾਂ ਦੀ ਨਜ਼ਰ ਵਿੱਚ ਹੈ ਅਤੇ ਇਹ ਵੀ ਚਰਚਾ ਹੈ ਕਿ ਜੋ ਸਰਕਾਰੀ ਮਦਦ ਲੋੜਵੰਦਾ ਲਈ ਮਿਲਦੀ ਹੈ ਉਸਦਾ ਵੀ MISS USE ਕੀਤਾ ਜਾ ਰਿਹਾ ਹੈ।
ਸ਼ਹਿਰ ਦੀਆਂ ਕਈ ਨਾਮੀ ਨਿਸ਼ਕਾਮ ਸੇਵਾ ਕਰਨ ਵਾਲੀਆਂ ਸੰਸਥਾਵਾਂ ਨੇ ਵੀ ਇਸਤੇ ਇਤਰਾਜ ਜਤਾਇਆ ਹੈ। ਜਿਸਨੂੰ ਲੈ ਕੇ ਉਹ ਜਲਦੀ ਹੀ ਬਲੱਡ ਕੈੰਪ ਦੇ ਨਾਮ ਤੇ ਹੋਣ ਵਾਲੀ ਲੁੱਟ ਤੋਂ ਚਲ ਰਹੀਆਂ ਸੰਸਥਾਵਾਂ ਦੇ ਖਿਲਾਫ ਮੈਮੋਰੰਡਮ ਦੇਣ ਦਾ ਪ੍ਰੋਗਰਾਮ ਉਲੀਕਣ ਜਾ ਰਹੇ ਹਨ। ਨਾਲ ਹੀ NRI ਭਰਾਵਾਂ ਅਤੇ ਦਾਨੀ ਸੱਜਣਾ ਨੂੰ ਸੁਚੇਤ ਹੋਣ ਦੀ ਅਪੀਲ ਵੀ ਕੀਤੀ ਜਾਏਗੀ।
ਨਿਸ਼ਕਾਮ ਸੇਵਾ ਕਰਨ ਵਾਲੀਆਂ ਸੰਸਥਾਵਾਂ ਨੇ ਖੂਨ ਦਾਨੀ ਸੱਜਣਾ ਨੂੰ ਵੀ ਪੁਰਜ਼ੋਰ ਅਪੀਲ ਕੀਤੀ ਹੈ ਕਿ ਕੋਸ਼ਿਸ਼ ਕਰੋ ਕਿ ਸਿੱਧਾ ਲੋੜਵੰਦ ਮਰੀਜ਼ ਨੂੰ ਹੀ ਤੁਹਾਡੇ ਕੀਮਤੀ ਖੂਨ ਦੀ ਬੂੰਦ ਬੂੰਦ ਮਿਲੇ ਤੇ ਤੁਹਾਡਾ ਕੀਤਾ ਮਹਾਂ ਦਾਨ ਕਿਸੇ ਨੂੰ ਜੀਵਨ ਦਾਨ ਦੇ ਸਕੇ। ਅਤੇ ਪੈਸਾ ਦਾਨ ਕਰਨ ਵਾਲੇ ਵੀਰ ਵੀ ਸਿੱਧੇ ਤੌਰ ਤੇ ਜਰੂਰਤਮੰਦ ਤੱਕ ਪਹੁੰਚ ਕੇ ਆਪਣੇ ਹੱਥੀਂ ਮਦੱਦ ਪਹੁੰਚਾਉਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਨ ਤਾਂ ਜੋ ਗਰੀਬ ਪ੍ਰੀਵਾਰਾਂ ਨੂੰ ਪੂਰੀ ਰਾਹਤ ਮਿਲ ਸਕੇ ਨਹੀਂ ਤਾਂ ਉਨ੍ਹਾਂ ਤੱਕ ਪਹੁੰਚਦੇ ਪਹੁੰਚਦੇ ਆਪਜੀ ਵਲੋਂ ਕੀਤੀ ਗਈ ਮਦੱਦ ਅੱਧੀ ਵੀ ਨਹੀਂ ਰਹਿੰਦੀ।