ਦਿੱਲੀ ਦੇ ਰੈੱਡ-ਲਾਈਟ ਇਲਾਕੇ ਜੀਬੀ ਰੋਡ ‘ਤੇ ਸੈਕਸ ਵਰਕਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਪਹਿਲੀ ਵਾਰ ਸਿਹਤ ਕੇਂਦਰ ਖੋਲ੍ਹਿਆ ਗਿਆ ਹੈ। ਸਿਹਤ ਕੇਂਦਰ ਦਾ ਉਦਘਾਟਨ ਅੱਜ ਕੀਤਾ ਗਿਆ। ਸਿਵਲ ਸੁਸਾਇਟੀ ਸਮੂਹਾਂ ਵੱਲੋਂ ਇਕ ਬੰਦ ਪਏ ਸਕੂਲ ਦੇ ਕੁਝ ਹਿੱਸੇ ਵਿੱਚ ਇਹ ਕੇਂਦਰ ਸ਼ੁਰੂ ਕੀਤਾ ਗਿਆ ਹੈ।
ਇਸ ਦੌਰਾਨ ਇਕ ਸੈਕਸ ਵਰਕਰ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਸਹੂਲਤ ਉਸ ਬਦਨਾਮੀ ਦੇ ਖ਼ਿਲਾਫ਼ ਲੜਾਈ ਵਿੱਚ ਲਾਹੇਵੰਦ ਹੋਵੇਗਾ, ਜਿਸ ਦਾ ਸਾਹਮਣਾ ਉਹ ਸ਼ਹਿਰ ਦੇ ਕਿਸੇ ਕਲੀਨਿਕ ਵਿੱਚ ਜਾਣ ਸਮੇਂ ਕਰਦੀ ਹੈ। ਉਸ ਨੇ ਕਿਹਾ ਕਿ ਆਪਣੀ ਪਛਾਣ ਦੱਸਣ ‘ਤੇ ਉਨ੍ਹਾਂ ਪ੍ਰਤੀ ਡਾਕਟਰਾਂ ਦਾ ਵਿਹਾਰ ਬਦਲ ਜਾਂਦਾ ਹੈ।