ਦਿੱਲੀ-ਐਨਸੀਆਰ ਅਤੇ ਨਾਲ ਲੱਗਦੇ ਕਈ ਸ਼ਹਿਰ ਹਵਾ ਪ੍ਰਦੂਸ਼ਣ ਦੀ ਲਪੇਟ ਵਿਚ ਹਨ। ਪਿਛਲੇ ਕਈ ਦਿਨਾਂ ਤੋਂ ਦਿੱਲੀ, ਨੋਇਡਾ, ਗਾਜ਼ੀਆਬਾਦ, ਫਰੀਦਾਬਾਦ, ਗੁਰੂਗ੍ਰਾਮ, ਹਾਪੁੜ ਸਮੇਤ ਕਈ ਸ਼ਹਿਰਾਂ ਵਿਚ ਸਕੂਲ ਬੰਦ ਹਨ। ਜ਼ਿਆਦਾਤਰ ਥਾਵਾਂ ਉਤੇ ਸਕੂਲਾਂ ਨੂੰ 23 ਨਵੰਬਰ 2024 ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਸਨ। ਹੁਣ ਨੋਇਡਾ ਦੇ ਸਕੂਲਾਂ ਨੂੰ 25 ਨਵੰਬਰ ਤੱਕ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਗਿਆ ਹੈ।
ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖਬਰਾਂ ਆ ਰਹੀਆਂ ਹਨ। ਦਰਅਸਲ, ਵਿਭਾਗ ਨੇ ਸੂਬੇ ਵਿਚ ਠੰਢ ਹੋਰ ਵਧਣ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਨੇ ਸੂਬੇ ਦੇ 7 ਜ਼ਿਲ੍ਹਿਆਂ ਅੰਮ੍ਰਿਤਸਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਸੰਘਣੀ ਧੁੰਦ ਅਤੇ ਧੂੰਏਂ ਵਾਲੀ ਸਥਿਤੀ ਦੀ ਚਿਤਾਵਨੀ ਜਾਰੀ ਕੀਤੀ ਹੈ।
ਗੌਤਮ ਬੁੱਧ ਨਗਰ ਦੇ ਸਕੂਲ ਜ਼ਿਲ੍ਹਾ ਇੰਸਪੈਕਟਰ ਡਾ. ਧਰਮਵੀਰ ਸਿੰਘ ਨੇ ਨੋਟਿਸ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਹੁਣ ਸਕੂਲ ਖੋਲ੍ਹਣ ਦਾ ਅਗਲਾ ਨੋਟਿਸ 25 ਨਵੰਬਰ 2024 ਯਾਨੀ ਸੋਮਵਾਰ ਨੂੰ ਹੀ ਆਵੇਗਾ।