JalandharReligious

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਬੰਧੀ ਹੋਈ ਇਕੱਤਰਤਾ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੁਰਾਤਨ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 5 ਨਵੰਬਰ ਦਿਨ ਸ਼ਨਿੱਚਰਵਾਰ ਨੂੰ ਦੋਆਬੇ ਦੇ ਕੇਂਦਰੀ ਅਸਥਾਨ ਗੁ. ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਦੀ ਪ੍ਰਬੰਧਕ ਕਮੇਟੀ ਵੱਲੋਂ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ, ਇਸਤਰੀ ਸਤਿਸੰਗ ਸਭਾਵਾਂ, ਨਿਹੰਗ ਸਿੰਘ ਜਥੇਬੰਦੀਆਂ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਸਵੇਰੇ 11 ਵਜੇ ਗੁ. ਸ੍ਰੀ ਗੁਰੂ ਸਿੰਘ ਸਭਾ ਮੋਹਲਾ ਗੋਬਿੰਦਗੜ੍ਹ ਤੋਂ ਸਜਾਇਆ ਜਾਵੇਗਾ। ਇਸ ਦੀ ਸੰਪੂਰਨਤਾ ਰਾਤ 8 ਵਜੇ ਗੁਰਦੁਆਰਾ ਦੀਵਾਨ ਅਸਥਾਨ ਵਿਖੇ ਹੋਵੇਗੀ। ਇਸ ਸਬੰਧ ‘ਚ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ ਅਤੇ ਗੁ ਪ੍ਰਬੰਧਕ ਕਮੇਟੀਆਂ ਦੀ ਇਕੱਤਰਤਾ ਗੁਰਦੁਆਰਾ ਦੀਵਾਨ ਅਸਥਾਨ ਵਿਖੇ ਹੋਈ ਪ੍ਰਧਾਨ ਮੋਹਨ ਸਿੰਘ ਢੀਂਡਸਾ, ਐੱਸਜੀਪੀਸੀ ਮੈਂਬਰ ਕੁਲਵੰਤ ਸਿੰਘ ਮੰਨਣ, ਜਗਜੀਤ ਸਿੰਘ ਖਾਲਸਾ, ਪਰਮਿੰਦਰ ਸਿੰਘ ਦਸਮੇਸ਼ ਨਗਰ, ਹਰਜੋਤ ਸਿੰਘ ਲੱਕੀ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਪੁਰਾਤਨ ਰੂਟ ‘ਤੇ ਹੀ ਸਜਾਇਆ ਜਾਵੇਗਾ ਅਤੇ ਪਾਲਕੀ ਸਾਹਿਬ ‘ਤੇ ਚੌਰ ਸਾਹਿਬ ਦੀ ਸੇਵਾ ਸੰਤ ਬਾਬਾ ਜੀਤ ਸਿੰਘ ਜੀ ਨਿਰਮਲ ਕੁਟੀਆ ਜੌਹਲਾਂ ਵਾਲੇ ਨਿਭਾਉਣਗੇ ਅਤੇ ਸੰਗਤ ਨਾਲ ਕੀਰਤਨ ਦੀ ਸੇਵਾ ਭਾਈ ਜਸਪਾਲ ਸਿੰਘ ਅਤੇ ਸਾਥੀ ਕਰਨਗੇ। ਪ੍ਰਬੰਧਕਾਂ ਨੇ ਸਮੂਹ ਸੰਗਤ ਨੂੰ ਨਗਰ ਕੀਰਤਨ ਵਿਚ ਪਰਿਵਾਰਾਂ ਸਹਿਤ ਸ਼ਾਮਲ ਹੋਣ ਦੀ ਬੇਨਤੀ ਕੀਤੀ ਤਾਂ ਜੋ ਗੁਰੂ ਘਰਾਂ ਵੱਲੋਂ ਸਜਾਏ ਜਾਂਦੇ ਨਗਰ ਕੀਰਤਨ ਸਾਰਿਆਂ ਲਈ ਪੇ੍ਰਰਨਾ ਸਰੋਤ ਬਣ ਸਕਣ। ਪ੍ਰਬੰਧਕਾਂ ਨੇ ਸੰਗਤ ਨੂੰ ਪਾਲਕੀ ਸਾਹਿਬ ਜੀ ਦੇ ਨਾਲ ਪੈਦਲ ਕੀਰਤਨ ਕਰਦੇ ਚਲਣ ਦੀ ਪੁਰਜ਼ੋਰ ਬੇਨਤੀ ਕੀਤੀ।

ਇਸ ਮੌਕੇ ਸਿੰਘ ਸਭਾਵਾਂ ਵੱਲੋਂ ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਗੁਰਬਖਸ਼ ਸਿੰਘ ਜੁਨੇਜਾ, ਹਰਜੋਤ ਸਿੰਘ ਲੱਕੀ, ਗੁਰਮੀਤ ਸਿੰਘ ਬਿੱਟੂ, ਅਮਰਜੀਤ ਸਿੰਘ ਬਰਮੀ, ਸਰਬਜੀਤ ਸਿੰਘ ਰਾਜਪਾਲ, ਅਜੀਤ ਸਿੰਘ ਸੇਠੀ, ਕੁਲਦੀਪ ਸਿੰਘ ਪਾਇਲਟ, ਦਵਿੰਦਰ ਸਿੰਘ ਰਹੇਜਾ, ਕੰਵਲਜੀਤ ਸਿੰਘ ਟੋਨੀ, ਮਨਜੀਤ ਠੁਕਰਾਲ, ਭਾਈ ਕੰਵਲਜੀਤ ਸਿੰਘ, ਚਰਨ ਸਿੰਘ ਮਕਸੂਦਾਂ, ਇਕਬਾਲ ਸਿੰਘ ਮਕਸੂਦਾਂ, ਦਵਿੰਦਰ ਸਿੰਘ ਰਿਆਤ, ਭੁਪਿੰਦਰ ਪਾਲ ਸਿੰਘ ਖਾਲਸਾ, ਸੱਤਪਾਲ ਸਿੰਘ ਸਿਦਕੀ, ਜਸਬੀਰ ਸਿੰਘ ਦਕੋਹਾ, ਗੁਰਬਚਨ ਸਿੰਘ ਮੱਕੜ, ਮਨਜੀਤ ਸਿੰਘ ਟਰਾਂਸਪੋਰਟਰ, ਗੁਰਿੰਦਰ ਸਿੰਘ ਮਝੈਲ, ਇਕਬਾਲ ਸਿੰਘ ਢੀਂਡਸਾ, ਹਰਜਿੰਦਰ ਸਿੰਘ ਏਕਤਾ ਵਿਹਾਰ, ਮਨਜੀਤ ਸਿੰਘ ਕਰਤਾਰਪੁਰ, ਜੋਗਿੰਦਰ ਸਿੰਘ ਟੀਟੂ, ਸਤਵਿੰਦਰ ਸਿੰਘ ਮਿੰਟੂ, ਬਾਬਾ ਜਸਵਿੰਦਰ ਸਿੰਘ, ਗੁਰਚਰਨ ਸਿੰਘ ਬਾਗਾਂ ਵਾਲੇ, ਜਸਬੀਰ ਸਿੰਘ ਰੰਧਾਵਾ, ਹਰਭਜਨ ਸਿੰਘ ਸੈਣੀ, ਗੁਰਮੇਲ ਸਿੰਘ, ਸੁਰਿੰਦਰ ਸਿੰਘ ਵਿਰਦੀ, ਹਰਪਾਲ ਸਿੰਘ ਚੱਡਾ, ਤੇਜਿੰਦਰ ਪਰਦੇਸੀ, ਹਰਪ੍ਰਰੀਤ ਸਿੰਘ ਨੀਟੂ, ਪਰਮਪ੍ਰਰੀਤ ਸਿੰਘ ਵਿਟੀ, ਅਮਰਜੀਤ ਮੰਗਾ, ਨਵਦੀਪ ਸਿੰਘ ਗੁਲਾਟੀ, ਮਨਦੀਪ ਸਿੰਘ ਬਹਿਲ, ਜਗਦੇਵ ਸਿੰਘ ਜੰਗੀ, ਜਸਦੀਪ ਸਿੰਘ ਸੋਨੂੰ, ਇੰਦਰਪਾਲ ਸਿੰਘ, ਰਣਜੀਤ ਸਿੰਘ, ਅਮਨਦੀਪ ਸਿੰਘ ਆਲੂਵਾਲੀਆ, ਦਲਜੀਤ ਸਿੰਘ ਕ੍ਰਿਸਟਲ, ਨਿਰਮਲ ਸਿੰਘ ਬੇਦੀ, ਦਿਲਬਾਗ ਸਿੰਘ, ਵਰਿੰਦਰ ਸਿੰਘ ਬਿੰਦਰਾ, ਜਸਵਿੰਦਰ ਸਿੰਘ, ਮੱਖਣ ਸਿੰਘ ਭੋਗਲ, ਜਤਿੰਦਰਪਾਲ ਸਿੰਘ ਮਝੈਲ, ਬਲਦੇਵ ਸਿੰਘ ਗੱਤਕਾ ਮਾਸਟਰ, ਅਮਰਜੀਤ ਸਿੰਘ ਕਿਸ਼ਨਪੁਰਾ, ਗੁਰਜੀਤ ਸਿੰਘ ਟੱਕਰ, ਜਸਵੰਤ ਸਿੰਘ ਸੁਭਾਣਾ, ਸੰਤੋਖ ਸਿੰਘ ਵਿਵੇਕ ਵਿਹਾਰ, ਨਰਿੰਦਰਪਾਲ ਸਿੰਘ ਨੰਦਨਪੁਰ, ਸਤਨਾਮ ਸਿੰਘ ਗੁਰਦੁਆਰਾ ਬਾਬੂ ਲਾਭ ਸਿੰਘ ਨਗਰ, ਤੇਜਵੀਰ ਸਿੰਘ, ਹਰਵਿੰਦਰ ਸਿੰਘ ਚਿੱਤਕਾਰਾਂ, ਡੀਲ ਸਿੰਘ, ਬਾਵਾ ਗਾਬਾ, ਕੁਲਜੀਤ ਸਿੰਘ ਚਾਵਲਾ, ਗੁਰਜੀਤ ਸਿੰਘ ਪੋਪਲੀ, ਹੀਰਾ ਸਿੰਘ, ਜਸਕੀਰਤ ਸਿੰਘ ਜੱਸੀ, ਜਸਵਿੰਦਰ ਸਿੰਘ, ਨਿਤੀਸ਼ ਮਹਿਤਾ, ਮਨਪ੍ਰਰੀਤ ਨਾਗੀ, ਗੱਗੀ ਰੇਣੂ, ਹਰਮਨ ਸਿੰਘ, ਅਨਮੋਲ ਪ੍ਰਰੀਤ ਸਿੰਘ, ਹਰਮਨ ਅਸੀਜਾ, ਸਿਮਰਤ ਬੰਟੀ, ਲੱਕੀ ਬੇਦੀ, ਗੁਰਪ੍ਰਰੀਤ ਗੋਪੀ ਤੇ ਰਣਵੀਰ ਸਿੰਘ ਆਦਿ ਸ਼ਾਮਲ ਸਨ।

Leave a Reply

Your email address will not be published.

Back to top button