
ਸ੍ਰੀ ਦਰਬਾਰ ਸਾਹਿਬ ਨੇੜੇ ਚੌਕ ਮੋਨੀ ਸਥਿਤ ਇਕ ਹੋਟਲ ਵਿਚ ਛਾਪਾ ਮਾਰ ਕੇ ਪੁਲਿਸ ਨੇ ਦੇਹ ਵਪਾਰ ਦੇ ਦੋਸ਼ ਹੇਠ ਪੰਜ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ। ਪੁਲਿਸ ਨੇ ਹੋਟਲ ਵਿਚ ਕੈਦ ਚਾਰ ਲੜਕੀਆਂ ਨੂੰ ਵੀ ਰਿਹਾਅ ਕਰਵਾਇਆ ਹੈ। ਦੋਸ਼ ਹੈ ਕਿ ਹੋਟਲ ਮੈਨੇਜਮੈਂਟ ਲੜਕੀਆਂ ਨੂੰ ਜ਼ਬਰਦਸਤੀ ਦੇਹ ਵਪਾਰ ਦਾ ਧੰਦਾ ਕਰਵਾ ਰਹੀ ਸੀ। ਦੂਜੇ ਪਾਸੇ ਸੀਪੀ ਅਰੁਣਪਾਲ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਪੁਲਿਸ ਸ਼ਹਿਰ ਦੇ ਕਈ ਹੋਟਲਾਂ ਵਿਚ ਛਾਪੇਮਾਰੀ ਕਰੇਗੀ। ਕਈ ਹੋਟਲਾਂ ਵਿਚ ਦੇਹ ਵਪਾਰ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਇਲਾਕੇ ਦੇ ਲੋਕਾਂ ਨੇ ਸੀਪੀ ਅਰੁਣਪਾਲ ਸਿੰਘ ਨੂੰ ਸ਼ਿਕਾਇਤ ਕੀਤੀ ਸੀ ਕਿ ਚੌਕ ਮੋਨੀ ਸਥਿਤ ਐੱਸਐੱਸ ਗੈਸਟ ਹਾਊਸ ਵਿਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਇਸ ਅਧਾਰ ‘ਤੇ ਪੁਲਿਸ ਨੇ ਇਕ ਪੁਲਿਸ ਮੁਲਾਜ਼ਮ ਨੂੰ ਗ੍ਰਾਹਕ ਵਜੋਂ ਉਥੇ ਭੇਜਿਆ। ਹੋਟਲ ਪ੍ਰਬੰਧਕਾਂ ਨੇ ਗ੍ਰਾਹਕ ਬਣੇ ਪੁਲਿਸ ਮੁਲਾਜ਼ਮਾਂ ਦੇ ਮੋਬਾਇਲ ‘ਤੇ ਲੜਕੀਆਂ ਦੀਆਂ ਫੋਟੋਆਂ ਅਤੇ ਰੇਟ ਭੇਜ ਦਿੱਤੇ। ਇਸ ਤੋਂ ਬਾਅਦ ਮੁਲਾਜ਼ਮ ਨੂੰ ਲੜਕੀ ਸਮੇਤ ਹੋਟਲ ਦੇ ਕਮਰੇ ਵਿਚ ਭੇਜ ਦਿੱਤਾ ਗਿਆ। ਇਸ ਦੇ ਨਾਲ ਹੀ ਕੁਝ ਦੂਰੀ ‘ਤੇ ਤਾਇਨਾਤ ਪੁਲਿਸ ਟੀਮ ਨੇ ਤੁਰੰਤ ਮੌਕੇ ‘ਤੇ ਮੌਜੂਦ ਮਾਲਕ ਅਮਨਦੀਪ ਸਿੰਘ, ਬਲਵਿੰਦਰ ਸਿੰਘ, ਮੈਨੇਜਰ ਗੁਰਦੇਵ ਸਿੰਘ, ਸਚਿਨ ਪ੍ਰਰੀਤ ਸਿੰਘ ਉਰਫ਼ ਪਿੰ੍ਸ ਨੂੰ ਕਾਬੂ ਕਰ ਲਿਆ।