
ਅੰਮ੍ਰਿਤਸਰ ‘ਚ ਸੜਕ ‘ਤੇ ਪੁਲਿਸ ਮੁਲਾਜ਼ਮ ਤੇ ਇੱਕ ਵਾਹਨ ਚਾਲਕ ਵਿੱਚ ਟਕਰਾਅ ਹੋ ਗਿਆ। ਇਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦੋਵੇਂ ਜਣੇ ਸੜਕ ‘ਤੇ ਉਲਝ ਰਹੇ ਹਨ। ਝਗੜੇ ਦੌਰਾਨ ਜਿੱਥੇ ਪੁਲਿਸ ਮੁਲਾਜ਼ਮ ਦੀ ਵਰਦੀ ਪਾਟ ਗਈ, ਉੱਥੇ ਹੀ ਹੱਥੋਪਾਈ ਦੌਰਾਨ ਵਿਅਕਤੀ ਦੀ ਪੱਗ ਵੀ ਉੱਤਰ ਗਈ। ਘਟਨਾ ਖਾਲਸਾ ਕਾਲਜ ਦੇ ਸਾਹਮਣੇ ਦੀ ਦੱਸੀ ਜਾ ਰਹੀ ਹੈ।