ਸੰਘਵਾਲ ‘ਚ ਸਰਪੰਚ ਦੇ ਉਮੀਦਵਾਰ ਅਮਰਜੀਤ ਕੌਰ ਅੰਬੇ ਨੂੰ ਜਿਤਾਉਣ ਲਈ ਪਿੰਡ ਦੇ ਲੋਕ ਹੋਏ ਪੱਬਾਂ-ਭਾਰ
In Sanghwal, the people of the village went to great lengths to win the Sarpanch candidate Amarjit Kaur Ambe
ਇਸ ਵਾਰ ਸਾਡੀ ਪੰਚਾਇਤ ਬਣਨ ਤੇ ਪਿੰਡ ਵਿਚ ਵਿਕਾਸ ਕੰਮਾਂ ‘ਚ ਲਿਆ ਦਿਆਂਗੇ “ਹਨੇਰੀ“– ਅਮਰਜੀਤ ਕੌਰ ਅੰਬੇ
ਜਲੰਧਰ / ਸੰਜੀਵ ਸ਼ਰਮਾ
ਜਲੰਧਰ ਜ਼ਿਲ੍ਹੇ ਵਿੱਚ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਜਿਥੇ ਜ਼ਿਲ੍ਹੇ ਵਿੱਚ ਕੁੱਲ 195 ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਹਨ ਓਥੇ ਨਾਲ ਹੀ ਅਨੇਕਾਂ ਪਿੰਡਾਂ ‘ਚ ਲੋਕਾਂ ਵਲੋਂ ਆਪਣੀ ਆਪਣੀ ਪੰਚਾਇਤ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਜਿਸ ਦੇ ਚਲਦਿਆਂ ਜਲੰਧਰ ਨੇੜਲੇ ਬੱਬਰਾਂ ਦੀ ਪਵਿੱਤਰ ਧਰਤੀ ਨਾਲ ਜਾਣੇ ਜਾਂਦੇ ਮਸ਼ਹੂਰ ਪਿੰਡ ਸੰਘਵਾਲ ਵਿਖੇ ਦੋ ਧਿਰਾਂ ਵਿਚਾਲੇ ਆਪਣੀ – ਆਪਣੀ ਪੰਚਾਇਤ ਬਣਾਉਣ ਲਈ ਕਾਂਟੇ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਦੇਖੋ ਵੀਡੀਓ ਕੀ ਕਹਿਣਾ ਹੈ ਸਾਬਕਾ ਸਰਪੰਚ ਬਲਬੀਰ ਸਿੰਘ ਦਾ…….
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਾਬਕਾ ਸਰਪੰਚ ਬਲਵੀਰ ਸਿੰਘ ਨੇ ਦਸਿਆ ਕਿ ਇਸ ਵਾਰ ਸਮੂਹ ਪਿੰਡ ਨਿਵਾਸੀ ਬੀਬੀ ਅਮਰਜੀਤ ਕੌਰ ਅੰਬੇ ਨੂੰ ਸਰਪੰਚ ‘ਤੇ ਉਨ੍ਹਾਂ ਦੀ ਪੰਚਾਇਤ ਬਣਾਉਣ ਲਈ ਪੱਬਾਂ ਭਾਰ ਹੋਏ ਪਏ ਹਨ , ਉਨ੍ਹਾਂ ਕਿਹਾ ਕਿ ਲੋਕ ਬੇਸਬਰੀ ਨਾਲ 15 ਤਰੀਕ ਦੀ ਉਡੀਕ ਕਰ ਰਹੇ ਹਨ ਕਿ ਕਦੋ ਉਹ ਦਿਨ ਆਵੇ ਜਿਸ ਦਿਨ ਬੀਬੀ ਅੰਬੇ ਵਾਲੀ ਨਵੀ ਗ੍ਰਾਮ ਪੰਚਾਇਤ ਬਣੇ।
ਇਹ ਵੀ ਪੜ੍ਹੋ ….ਅਕਾਲੀ ਆਗੂ ਨੇ ਨੌਕਰੀ ਦਾ ਝਾਂਸਾ ਦੇ ਕੇ ਠੱਗੇ 9 ਲੱਖ ਰੁਪਏ, ਗ੍ਰਿਫਤਾਰ
ਪਿੰਡ ਦੀ ਸਰਪੰਚੀ ਲਈ ਮੌਜੂਦਾ ਉਮੀਦਵਾਰ ਅਮਰਜੀਤ ਕੌਰ ਅੰਬੇ ਨੇ ਕਿਹਾ ਕਿ ਉਨ੍ਹਾਂ ਦੀ ਪੰਚਾਇਤ ਬਣਨ ਤੇ ਐਨ ਆਰ ਆਈ ਪਰਿਵਾਰਾਂ ਦੀ ਮੱਦਦ ਨਾਲ ਪਿੰਡ ਦੀਆ ਧੀਆਂ ਦੇ ਵਿਆਹ ਮੌਕੇ ਓਨਾ ਨੂੰ 11 ਹਾਜਰ ਰੁਪਏ ਸ਼ਗਨ ਦਿੱਤਾ ਜਾਵੇਗਾ, ਨੌਜਵਾਨਾਂ ਲਈ ਵਧੀਆ ਤਕਨੀਕ ਵਾਲਾ ਹੈਲਥ ਜਿੱਮ ਖੋਲਿਆ ਜਾਵੇਗਾ, ਪਿੰਡ ‘ਚ ਡਾ ਭੀਮ ਰਾਓ ਅੰਬੇਡਕਰ ਜੀ ਦੇ ਨਾਮ ਤੇ ਭਵਨ ਬਣਾਇਆ ਜਾਵੇਗਾ, ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਚੋਂ ਕੱਢਣ ਲਈ ਨਸ਼ਾ ਛਡਾਓ ਕੇਂਦਰ ਖੋਲਿਆ ਜਾਵੇਗਾ, ਪਿੰਡ ਵਾਸੀਆਂ ਲਈ ਐਂਬੂਲੈਂਸ ਦਾ ਪ੍ਰਬੰਧ ਵੀ ਕੀਤਾ ਜਾਵੇਗਾ ਅਤੇ ਪਿੰਡ ਦੇ ਪਿਛਲੇ ਲੰਬੇ ਸਮੇ ਵਿਕਾਸ ਦੇ ਲਮਕੇ ਹੋਏ ਕੰਮ ਬਿਨਾਂ ਕਿਸੇ ਭੇਦ ਭਾਵ ਦੇ ਪਹਿਲ ਦੇ ਅਧਾਰ ਤੇ ਕਰਵਾਏ ਜਾਣਗੇ , ਪਿੰਡ ਦੇ ਸ਼ਮਸ਼ਾਨਘਾਟਾ ਦਾ ਸੁੰਦਰੀਕਰਨ ਕੀਤਾ ਜਾਵੇਗਾ , ਕੱਚੇ ਰਸਤੇ ਪਕੇ ਕਰਵਾਏ ਜਾਣਗੇ। ਇਸ ਮੌਕੇ ਵਡੀ ਗਿਣਤੀ ਚ ਪਿੰਡ ਵਾਸੀ ਅਤੇ ਐਨ ਆਰ ਆਈ ਵੀਰ ਵੀ ਸ਼ਮਲ ਸਨ।