JalandharEducation

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ 'ਤੇ ਫੰਡਾ ਦੀ ਦੁਰਵਰਤੋਂ ਤੇ ਬੇਨਿਯਮੀਆਂ ਦੀ ਜਾਂਚ ਕਰਵਾਈ ਜਾਵੇ -ਲੈਫਟੀਨੈਂਟ ਜਨਰਲ ਢਿਲੋਂ

ਜਲੰਧਰ/ SS Chahal

ਜਲੰਧਰ ਵਿਖੇ ਪ੍ਰਰੈੱਸ ਵਾਰਤਾ ਦੌਰਾਨ ਲੈਫਟੀਨੈਂਟ ਜਨਰਲ ਜੇਐੱਸ ਢਿਲੋਂ , ਐੱਨਆਰਆਈ ਕੁਲਦੀਪ ਸਿੰਘ ਮਿਨਹਾਸ ਤੇ ਸੁਰਿੰਦਰ ਕੌਰ ਨੇ  ਸੰਤ ਭਾਗ ਸਿੰਘ ਯੂਨੀਵਰਿਸਟੀ ਦੇ ਪ੍ਰਬੰਧਕਾਂ ‘ਤੇ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਸਾਲ 2015 ‘ਚ ਸੰਤ ਬਾਬਾ ਮਲਕੀਤ ਸਿੰਘ ਵੱਲੋਂ ਯੂਨੀਵਰਿਸਟੀ ਪੇਂਡੂ ਖੇਤਰ ‘ਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਖੋਲ੍ਹੀ ਗਈ, ਜਿਸ ਲਈ ਐੱਨਆਰਆਈ ਤੇ ਸੰਗਤ ਵੱਲੋਂ ਵੱਡੀ ਗਿਣਤੀ ‘ਚ ਵਿੱਤੀ ਮਦਦ ਕਰ ਕੇ ਯੂਨੀਵਰਿਸਟੀ ਨੂੰ ਪੈਰਾਂ ‘ਤੇ ਖੜ੍ਹਾ ਕੀਤਾ ਸੀ, ਉਨ੍ਹਾਂ ਕਿਹਾ ਕਿ ਸੰਤ ਮਲਕੀਤ ਸਿਘ ਤੇ ਉਨ੍ਹਾਂ ਤੋਂ ਬਾਅਦ ਸੰਤ ਦਿਲਾਵਰ ਸਿੰਘ ਦੇ ਪ੍ਰਲੋਕ ਗਮਨ ਕਰਨ ਮਗਰੋਂ ਟਰੱਸਟ ਵੱਲੋਂ ਕਮੇਟੀ ਬਣਾ ਕੇ ਕੰਮਕਾਜ ਨੂੰ ਚਲਾਇਆ ਗਿਆ ਤੇ ਕਮੇਟੀ ਵੱਲੋ ਦੋ ਆਪਣੇ ਚਹੇਤਿਆ ਨੂੰ ਖੁਸ਼ ਕਰਨ ਲਈ ਐੱਨਆਰਆਈਜ਼ ਵੱਲੋਂ ਭੇਜੇ ਪੈਸਿਆਂ ਤੇ ਸੰਗਤ ਦੇ ਪੈਸੇ ਦੀ ਦੁਰਵਰਤੋਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਐੱਨਆਰਾਈਜ਼ ਵੱਲੋਂ ਯੂਨੀਵਰਿਸਟੀ ਨੂੰ ਚਲਾਉਣ ਲਈ ਹਰ ਸਾਲ ਕਰੋੜਾਂ ਰੁਪਏ ਦੀ ਰਾਸ਼ੀ ਦਾਨ ਵਜੋਂ ਭੇਜੀ ਜਾਂਦੀਂ ਸੀ। ਉਨ੍ਹਾਂ ਪੰਜਾਬ ਸਰਕਾਰ ਦੇ ਨਾਂ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਭੇਜਿਆ ਹੈ ਕਿ ਯੂਨੀਵਰਸਿਟੀ ‘ਚ ਹੋਈਆਂ ਬੇਨਿਯਮੀਆਂ ਦੀ ਜਾਂਚ ਕੀਤੀ ਜਾਵੇ ਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।

4 Comments

  1. Hey! Do you know if they make any plugins to assist with Search Engine Optimization? I’m trying to get my site
    to rank for some targeted keywords but I’m not seeing very good gains.
    If you know of any please share. Appreciate it!

    I saw similar art here: Eco bij

  2. It’s always a pleasure to come across such detailed and comprehensive explanations about traveling. Your expertise shines through, and I feel lucky to have access to your knowledge. A similar topic about adventure travel was discussed on TravelForums. Thank you so much for sharing!

Leave a Reply

Your email address will not be published.

Back to top button