JalandharPunjab

ਰਣਜੀਤ ਸਿੰਘ ਢੱਡਰੀਆਂ ਵਾਲੇ ਖਿਲਾਫ ਲੜਕੀ ਨਾਲ ਬਲਾਤਕਾਰ ਕਰਕੇ ਕਤਲ ਕਰਨ ਦਾ ਕੇਸ ਦਰਜ

A case of rape and murder of a girl has been registered against Sant Ranjit Singh Dhadrianwale.

ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ (Ranjit Singh Dhadrianwale) ਖਿਲਾਫ ਐਫ.ਆਈ.ਆਰ. ਦਰਜ ਕਰ ਲਈ ਗਈ ਹੈ। ਇਹ ਜਾਣਕਾਰੀ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪੰਜਾਬ ਦੇ ਡੀਜੀਪੀ ਵੱਲੋਂ ਦਾਇਰ ਹਲਫ਼ਨਾਮੇ ਵਿੱਚ ਦਿੱਤੀ ਗਈ ਹੈ। ਰਣਜੀਤ ਸਿੰਘ ਢੱਡਰੀਆਂਵਾਲੇ ਖ਼ਿਲਾਫ਼ ਧਾਰਾ 302,376 ਅਤੇ 506 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਢੱਡਰੀਆਂਵਾਲੇ ਦੇ ਖਿਲਾਫ ਕਤਲ ਅਤੇ ਬਲਾਤਕਾਰ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 2012 ‘ਚ ਡੇਰੇ ਵਿਚ 28 ਸਾਲਾ ਲੜਕੀ ਦੇ ਕਤਲ ਤੋਂ ਬਾਅਦ ਉਸ ਦੇ ਭਰਾ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਦੋਸ਼ ਲੱਗੇ ਸਨ ਕਿ ਲੜਕੀ ਨਾਲ ਪਹਿਲਾਂ ਬਲਾਤਕਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ। ਲੜਕੀ ਨੂੰ ਜ਼ਹਿਰ ਦੇ ਕੇ ਮਾਰਨ ਦੇ ਦੋਸ਼ ਲੱਗੇ ਸਨ। ਪੋਸਟਮਾਰਟਮ ਵਿਚ ਜ਼ਹਿਰ ਕਾਰਨ ਮੌਤ ਦਾ ਕਾਰਨ ਸਾਹਮਣੇ ਆਇਆ ਸੀ।

ਜਿਸ ਤੋਂ ਬਾਅਦ ਢੱਡਰੀਆਂ ਵਾਲੇ ਦਾ ਮਾਮਲੇ ‘ਚ ਪਹਿਲਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਆਪਣੇ ਖਿਲਾਫ਼ ਦਰਜ ਐਫਆਈਆਰ ਨੂੰ ਸਿਰਫ਼ ਸ਼ੱਕ ਦੀ ਬਿਨਾਹ ਦੱਸਿਆ ਹੈ ਅਤੇ ਕਿਹਾ ਹੈ ਕਿ ਇਹ ਸਿਰਫ਼ ਇਲਜ਼ਾਮ ਹਨ ਅਤੇ ਛੇਤੀ ਹੀ ਸਮਾਂ ਆਉਣ ‘ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ।

ਪਟੀਸ਼ਨ ’ਚ ਕੁੜੀ ਦੇ ਪਰਿਵਾਰ ਨੇ ਲਾਏ ਕੀ ਇਲਜ਼ਾਮ ? 

  • 22 ਅਪ੍ਰੈਲ 2012 ਨੂੰ ਕੀਤਾ ਗਿਆ ਸੀ ਕੁੜੀ ਦਾ ਕਤਲ 
  • ਲਗਾਤਾਰ ਰੇਪ ਤੋਂ ਬਾਅਦ ਕੁੜੀ ਹੋ ਗਈ ਸੀ ਗਰਭਵਤੀ 
  • ਪਰਮੇਸ਼ਰ ਦੁਆਰ ’ਚ ਜ਼ਹਿਰ ਦੇਕੇ ਮਾਰਿਆ ਗਿਆ 
  • ਸਮਝੌਤੇ ਬਹਾਨੇ ਡੇਰੇ ’ਚ ਬੁਲਾਕੇ ਜ਼ਹਿਰ ਦਿੱਤਾ
  • ਪੋਸਟਮਾਰਟਮ ਰਿਪੋਰਟ ’ਚ ਹੋਈ ਸੀ ਜ਼ਹਿਰ ਨਾਲ ਮੌਤ ਦੀ ਪੁਸ਼ਟੀ 
  • ਪੁਲਿਸ ਨੇ ਢੱਡਰੀਆਂ ਵਾਲੇ ਦੇ ਦਬਾਅ ਹੇਠ ਨਹੀਂ ਕੀਤੀ ਸੀ FIR ਦਰਜ।

Back to top button