India

ਸੰਯੁਕਤ ਕਿਸਾਨ ਮੋਰਚਾ ਦੀ ਚੰਡੀਗੜ੍ਹ ‘ਚ ਵੱਡੀ ਮੀਟਿੰਗ, ਦਿੱਲੀ ਕੂਚ ਦਾ ਹੋ ਸਕਦਾ ਹੈ ਐਲਾਨ

ਸੰਯੁਕਤ ਕਿਸਾਨ ਮੋਰਚਾ ਦੀ ਚੰਡੀਗੜ੍ਹ ‘ਚ ਹੋ ਰਹੀ ਵੱਡੀ ਮੀਟਿੰਗ, ਦਿੱਲੀ ਕੂਚ ਦਾ ਹੋ ਸਕਦਾ ਹੈ ਐਲਾਨ
ਸੰਯੁਕਤ ਕਿਸਾਨ ਮੋਰਚਾ ਨੇ ਚੰਡੀਗੜ੍ਹ ਚ ਵੱਡੀ ਮੀਟਿੰਗ ਉਲੀਕੀ ਹੈ। ਇਸ ਮੀਟਿੰਗ ਚ ਦਿੱਲੀ ਕੂਚ ਨੂੰ ਲੈ ਕੇ ਵੱਡੇ ਫੈਸਲੇ ਲਏ ਜਾ ਸਕਦੇ ਹਨ। ਦਿੱਲੀ ਕੂਚ ਲਈ ਕਿਸਾਨ 13 ਫਰਵਰੀ ਤੋਂ ਮੋਰਚੇ ਲਗਾ ਕੇ ਬੈਠੇ ਹਨ। ਸੰਯੁਕਤ ਕਿਸਾਨ ਮੋਰਚਾ ਹੁਣ ਤੱਕ ਇਸ ਕੂਚ ਲਈ ਸ਼ਾਮਲ ਨਹੀਂ ਸੀ।

ਸੰਯੁਕਤ ਕਿਸਾਨ ਮੋਰਚਾ ਨੇ ਚੰਡੀਗੜ੍ਹ ‘ਚ ਵੱਡੀ ਮੀਟਿੰਗ ਉਲੀਕੀ ਹੈ। ਇਸ ਮੀਟਿੰਗ ‘ਚ ਦਿੱਲੀ ਕੂਚ ਨੂੰ ਲੈ ਕੇ ਵੱਡੇ ਫੈਸਲੇ ਲਏ ਜਾ ਸਕਦੇ ਹਨ। ਦਿੱਲੀ ਕੂਚ ਲਈ ਕਿਸਾਨ 13 ਫਰਵਰੀ ਤੋਂ ਮੋਰਚੇ ਲਗਾ ਕੇ ਬੈਠੇ ਹਨ। ਸੰਯੁਕਤ ਕਿਸਾਨ ਮੋਰਚਾ ਹੁਣ ਤੱਕ ਇਸ ਕੂਚ ਲਈ ਸ਼ਾਮਲ ਨਹੀਂ ਹੈ। ਸ਼ੰਭੂ ਬਾਰਡਰ ਤੇ ਲਗਾਤਾਰ ਪੁਲਿਸ ਅਤੇ ਕਿਸਾਨਾਂ ਵਿਚਾਲੇ ਸੰਘਰਸ਼ ਵੇਖਣ ਨੂੰ ਮਿਲ ਰਿਹਾ ਹੈ। ਬੀਤੇ ਦਿਨ ਇੱਕ ਨੌਜਵਾਨ ਦੀ ਮੌਤ ਤੋਂ ਬਾਅਦ ਦਿੱਲੀ ਕੂਚ ਨੂੰ 2 ਦਿਨ ਲਈ ਕੋਰ ਦਿੱਤਾ ਗਿਆ ਹੈ।

ਉਧਰ ਹਰਿਆਣਾ ਵਿੱਚ ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ. ਚੜੂਨੀ) ਨੇ ਅੱਜ ਦੁਪਹਿਰ 12 ਤੋਂ 2 ਵਜੇ ਤੱਕ ਸੜਕ ਜਾਮ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਕਿਸਾਨ ਆਗੂ ਖਨੌਰੀ ਸਰਹੱਦ ਤੇ ਜਾ ਕੇ ਸ਼ੁਭਕਰਨ ਸਿੰਘ ਦੀ ਮੌਤ ਸਬੰਧੀ ਉਥੇ ਡਟੇ ਕਿਸਾਨਾਂ ਤੋਂ ਜਾਣਕਾਰੀ ਲੈਣਗੇ। ਕਿਸਾਨ ਆਗੂਆਂ ਨੇ ਕੱਲ੍ਹ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਸੀ।

Back to top button