ReligiousPunjab

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਚ ਬੇਰੀਆਂ ਦੀ ਸਾਂਭ-ਸੰਭਾਲ ਦੀ ਸੇਵਾ PAU ਦੀ ਟੀਮ ਵਲੋਂ ਸ਼ੁਰੂ

PAU team started the maintenance service of berries in Sachkhand Sri Harmandir Sahib

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਿਤ ਇਤਿਹਾਸਕ ਬੇਰੀਆਂ ਸ੍ਰੀ ਦੁੱਖ ਭੰਜਨੀ ਬੇਰੀ, ਬੇਰ ਬਾਬਾ ਬੁੱਢਾ ਸਾਹਿਬ ਅਤੇ ਸ੍ਰੀ ਲਾਚੀ ਬੇਰੀ ਦੀ ਪਿਛਲੇ 18 ਸਾਲਾਂ ਤੋਂ ਪੀਏਯੂ ਲੁਧਿਆਣਾ ਵੱਲੋਂ ਮਾਹਰਾਂ ਦੀ ਟੀਮ ਸੰਭਾਲ ਕਰ ਰਹੀ ਹੈ। ਪੀਏਯੂ ਦੀ ਟੀਮ ਵੱਲੋਂ ਮਾਹਰ ਡਾਕਟਰ ਬੇਰੀਆਂ ਦੇ ਨਿਰੀਖਣ ਅਤੇ ਸਾਂਭ ਸੰਭਾਲ ਲਈ ਵੱਖ ਵੱਖ ਸਮੇਂ ਤੇ ਟੀਮ ਭੇਜ ਕੇ ਛਿੜਕਾਓ ਅਤੇ ਕਾਂਟ-ਛਾਂਟ ਕਰਦੀ ਹੈ। ਇਸੇ ਸੰਦਰਭ ’ਚ ਪੀਏਯੂ ਦੀ ਟੀਮ ਨੇ ਉਪਰੋਕਤ ਬੇਰੀਆਂ ਦੀ ਸਾਂਭ ਕਰਦਿਆ ਕਾਂਟ-ਛਾਂਟ ਕਰ ਕੇ ਵਾਧੂ ਟਹਿਣੀਆਂ ਨੂੰ ਕੱਟਿਆ। ਮਾਹਰਾਂ ਵੱਲੋਂ ਸਾਲ ’ਚ ਛੇ ਵਾਰ ਇਨ੍ਹਾਂ ਬੇਰੀਆਂ ਦੀ ਸੰਭਾਲ ਕਰਦਿਆਂ ਕਾਂਟ-ਛਾਂਟ ਅਤੇ ਕੀੜਿਆਂ ਤੋਂ ਬਚਾਅ ਲਈ ਸਪਰੇਅ ਕੀਤਾ ਜਾਂਦਾ ਹੈ। ਬੇਰੀਆਂ ਸਬੰਧੀ ਸਮੇਂ-ਸਮੇਂ ਸਿਰ ਰਿਪੋਰਟ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੀ ਜਾਂਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਿਹਾਸਿਕ ਬੇਰੀਆਂ ਦੀ ਸੰਭਾਲ ਦੀ ਜ਼ਿੰਮੇਵਾਰੀ ਪੀਏਯੂ ਲੁਧਿਆਣਾ ਨੂੰ 2006 ਵਿੱਚ ਸੌਂਪੀ ਗਈ ਸੀ

ਉਪਰਕਤ ਬੇਰੀਆਂ ਤਕਰੀਬਨ 700 ਸਾਲ ਪੁਰਾਣੀਆਂ ਮੰਨੀਆਂ ਜਾਂਦੀਆਂ ਹਨ। ਪੀਏਯੂ ਵੱਲੋਂ ਕੀਤੀ ਗਈ ਸਾਂਭ ਸੰਭਾਲ ਤੋਂ ਬਾਅਦ ਇਹਨਾਂ ਬੇਰੀਆਂ ਨੂੰ ਹਰ ਸਾਲ ਫਲ ਵੀ ਲੱਗਦਾ ਹੈ। ਸੰਗਤਾਂ ਇਸ ਫਲ ਨੂੰ ਪ੍ਰਸ਼ਾਦ ਦੇ ਰੂਪ ਵਿਚ ਗ੍ਰਹਿਣ ਕਰਦੀਆਂ ਹਨ ਅਤੇ ਲੰਮਾ ਸਮਾਂ ਬੇਰੀਆਂ ਦੇ ਹੇਠਾਂ ਬੈਠ ਕੇ ਇੰਤਜ਼ਾਰ ਕਰਦੀਆਂ ਹਨ

Back to top button