
ਸੱਤਿਅਮ ਇਸਟੀਚਿਊਟ ਆਫ ਮੈਨੇਜਮੇਂਟ ਤੇ ਟੈਕਨਾਲੋਜੀ ਦੇ ਬੀਸੀਏ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਇੰਸਟੀਚਿਊਟ ਦੇ ਚੇਅਰਮੈਨ ਵਿਪਨ ਸ਼ਰਮਾ ਨੇ ਪ੍ਰਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਚੌਥੇ ਸਮੈਸਟਰ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ 7.61 ਐੱਸਜੀਪੀਏ ਨੰਬਰ ਲੈ ਕੇ ਪਹਿਲਾ ਸਥਾਨ, ਕੋਮਲ ਨੇ 7.22 ਐੱਸਜੀਪੀਏ ਨੰਬਰ ਲੈ ਕੇ ਦੂਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਬੀਸੀਏ ਦੇ ਪੰਜਵੇ ਸਮੈਸਟਰ ਦੀ ਵਿਦਿਆਰਥਣ ਹਰਮਨ ਨੇ 6..55 ਐੱਸਜੀਪੀਏ ਨੰਬਰ ਲੈ ਕੇ ਪਹਿਲਾ ਸਥਾਨ, ਵਿਦਿਆਰਥਣ ਸੋਨਾਲੀ ਪਰਾਧਾਨ ਨੇ 6.45 ਐੱਸਜੀਪੀਏ ਨੰਬਰ ਲੈ ਕੇ ਦੂਸਰਾ ਸਥਾਨ ਤੇ ਹਰਮਨਪ੍ਰਰੀਤ ਕੌਰ ਨੇ 6.20 ਐੱਸਜੀਪੀਏ ਨੰਬਰ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ। ਵਿਦਿਆਰਥਣ ਪ੍ਰਵੀਨ ਕੌਰ ਨੇ 6.25 ਐੱਸਜੀਪੀਏ ਨੰਬਰ ਲੈ ਕੇ ਚੌਥਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਹੀ ਕਾਲਜ ਦੇ ਬਾਕੀ ਵਿਦਿਆਰਥੀਆ ਦਾ ਨਤੀਜਾ ਵੀ ਬਹੁਤ ਸ਼ਾਨਦਾਰ ਰਿਹਾ। ਇਸ ਮੌਕੇ ਚੇਅਰਮੈਨ ਵਿਪਨ ਸ਼ਰਮਾ, ਚੇਅਰਪਰਮਨ ਜੋਤੀ ਸ਼ਰਮਾ, ਐੱਮਡੀ ਸ਼ਿਵਮ ਸ਼ਰਮਾ ਤੇ ਮੈਨੇਜਮੈਟ ਕਾਲਜ ਦੇ ਪਿੰ੍ਸੀਪਲ ਰਾਸ਼ਿਦ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।