
ਯੋਗਰਾਜ ਸਿੰਘ ਨੂੰ ਆਸਟਰੇਲੀਆ ‘ਚ “ਲਾਈਫ ਟਾਈਮ ਅਚੀਵਮੈਂਟ ਅਵਾਰਡ” ਨਾਲ ਕੀਤਾ ਸਨਮਾਨਿਤ
ਮੈਲਬੋਰਨ / ਬਿਉਰੋ ਰਿਪੋਰਟ
ਸ.ਯੋਗਰਾਜ ਸਿੰਘ ਇੱਕ ਭਾਰਤੀ ਅਭਿਨੇਤਾ ਅਤੇ ਸਾਬਕਾ ਕ੍ਰਿਕਟਰ ਹੈ ਜਿਸਨੇ ਭਾਰਤ ਲਈ ਇੱਕ ਸੱਜੇ ਹੱਥ ਦੇ ਤੇਜ਼ ਮੱਧਮ ਗੇਂਦਬਾਜ਼ ਵਜੋਂ ਇੱਕ ਟੈਸਟ ਅਤੇ ਛੇ ਦਿਨਾ ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਸ ਦਾ ਪਹਿਲਾ ਟੈਸਟ ਵੈਲਿੰਗਟਨ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਸੀ ਜਿਸ ਵਿੱਚ ਭਾਰਤ 62 ਦੌੜਾਂ ਨਾਲ ਹਾਰ ਗਿਆ ਸੀ। ਸੱਟ ਲੱਗਣ ਨਾਲ ਆਪਣਾ ਕੈਰੀਅਰ ਖਤਮ ਹੋਣ ਤੋਂ ਬਾਅਦ, ਉਸਨੇ ਪੰਜਾਬੀ ਸਿਨੇਮਾ ਅਤੇ ਹਿੰਦੀ ਸਿਨੇਮਾ ਵਿੱਚ ਪ੍ਰਵੇਸ਼ ਕੀਤਾ ਸੀ ।
ਬੀਤੇ ਦਿਨੀ ਸ ਯੋਗਰਾਜ ਸਿੰਘ ਨੂੰ ਆਸਟਰੇਲੀਆ ਦੇ ਐਮਪੀਐਸ ਅਤੇ ਮੰਤਰੀਆਂ ਵਲੋਂ ਰਾਜਪਾਲ ਦੀ ਕੁਰਸੀ ‘ਤੇ ਬਿਠਾਇਆ ਗਿਆ , ਪੂਰੇ ਪਾਰਲੀਮੈਂਟ ਦੀ ਸੈਰ ਕਰਵਾਈ ਗਈ ਅਤੇ ਉਨ੍ਹਾਂ ਦਾ “ਲਾਈਫ ਟਾਈਮ ਅਚੀਵਮੈਂਟ ਅਵਾਰਡ” ਨਾਲ ਸਨਮਾਨਿਤ ਵੀ ਕੀਤਾ ਗਿਆ ।
ਇਸ ਸਮੇ ਉੱਘੀ ਸਮਾਜ ਸੇਵਕ ਉਨ੍ਹਾਂ ਦੀ ਬੇਟੀ ਮੈਡਮ ਵਰਸ਼ਾ ਸਿੰਘ ਨੇ ਦਸਿਆ ਕਿ ਉਹ ਪਹਿਲੇ ਭਾਰਤੀ ਹਨ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਲਾਈਫ ਟਾਈਮ ਅਚੀਵਮੈਂਟ ਅਵਾਰਡ ਦੇ ਮਾਣ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਵਿਸ਼ਵ ਭਰ ਵਿੱਚ ਵਸਦੇ ਹਰ ਭਾਰਤੀ ਅਤੇ ਹਰ ਪੰਜਾਬੀ ਲਈ ਮਾਣ ਵਾਲਾ ਘੜੀ ਹੈ।
ਇਹ ਜਿਕਰਯੋਗ ਹੈ ਇਸ ਮੌਕੇ ਸ.ਯੋਗਰਾਜ ਸਿੰਘ ਦੇ ਨਾਲ ਉੱਘੀ ਸਮਾਜ ਸੇਵਕ ਉਨ੍ਹਾਂ ਦੀ ਬੇਟੀ ਮੈਡਮ ਵਰਸ਼ਾ ਸਿੰਘ ਅਤੇ ਓਨਾ ਨੇ ਪਤੀ ਕੁਲਪ੍ਰੀਤ ਸਿੰਘ ਦੇ ਯਤਨਾਂ ਸਦਕਾ ਹੀ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ।