India

ਹਰਦੀਪ ਨਿੱਜਰ ਕਤਲਕਾਂਡ ਬਾਰੇ ਰਿਪੋਰਟਿੰਗ ਕਰਨ ਵਾਲੀ ਪੱਤਰਕਾਰ ਨੇ ਛੱਡਿਆ ਭਾਰਤ

The journalist reporting on the Hardeep Nijjar murder left India

ਹਰਦੀਪ ਸਿੰਘ ਨਿੱਜਰ ਦੇ ਕਤਲ ਬਾਰੇ ਰਿਪੋਰਟਿੰਗ ਕਰਨ ਵਾਲੀ ਆਸਟ੍ਰੇਲੀਅਨ ਪੱਤਰਕਾਰ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਭਾਰਤ ਛੱਡਣ ਲਈ ਮਜਬੂਰ ਕਰ ਦਿਤਾ ਗਿਆ। ਆਸਟ੍ਰੇਲੀਅਨ ਬਰੌਡਕਾਸਟਿੰਗ ਕਾਰਪੋਰੇਸ਼ਨ ਦੀ ਸਾਊਥ ਏਸ਼ੀਆ ਮਾਮਲਿਆਂ ਦੀ ਬਿਊਰੋ ਚੀਫ ਅਵਨੀ ਦਾਸ ਨੇ ਦੋਸ਼ ਲਾਇਆ ਕਿ ਭਾਰਤ ਸਰਕਾਰ ਨੇ ਵੀਜ਼ਾ ਮਿਆਦ ਵਿਚ ਕੀਤੇ ਵਾਧੇ ਨੂੰ ਰੱਦ ਕਰ ਦਿਤਾ।

 

ਟਵਿਟਰ ਰਾਹੀਂ ਆਪਣੇ ਵਿਚਾਰ ਪ੍ਰਗਟਾਉਂਦਿਆਂ ਅਵਨੀ ਦਾਸ ਨੇ ਆਖਿਆ ਕਿ ਹਰਦੀਪ ਸਿੰਘ ਨਿੱਜਰ ਬਾਰੇ ਰਿਪੋਰਟਿੰਗ ਨੂੰ ਸਾਰੀਆਂ ਹੱਦਾਂ ਪਾਰ ਕਰਨ ਵਾਲੀ ਕਰਾਰ ਦਿਤਾ ਗਿਆ। ਪਿਛਲੇ ਢਾਈ ਸਾਲ ਤੋਂ ਭਾਰਤ ਵਿਚ ਕੰਮ ਕਰ ਰਹੀ ਅਵਨੀ ਦਾਸ ਨੇ ਅੱਗੇ ਕਿਹਾ, ”ਮੈਨੂੰ ਇਹ ਵੀ ਦੱਸਿਆ ਕਿ ਭਾਰਤੀ ਮੰਤਰਾਲੇ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਲੋਕ ਸਭਾ ਚੋਣਾਂ ਦੀ ਕਵਰੇਜ ਕਰਨ ਦਾ ਹੱਕ ਮੇਰੇ ਕੋਲ ਨਹੀਂ ਰਹਿ ਗਿਆ।” ਅਵਨੀ ਦਾਸ ਨੂੰ ਆਪਣੀ ਟੀਮ ਨਾਲ 19 ਅਪ੍ਰੈਲ ਨੂੰ ਭਾਰਤ ਛੱਡਣਾ ਪਿਆ ਜਿਸ ਦਿਨ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਅਧੀਨ ਵੋਟਾਂ ਪਈਆਂ। ਅਵਨੀ ਮੁਤਾਬਕ ਆਸਟ੍ਰੇਲੀਅਨ ਸਰਕਾਰ ਦੇ ਦਖਲ ਮਗਰੋਂ ਉਸ ਦੇ ਵੀਜ਼ੇ ਵਿਚ ਢਾਈ ਮਹੀਨੇ ਦਾ ਵਾਧਾ ਕੀਤਾ ਗਿਆ ਪਰ ਅਖੀਰ ਵਿਚ ਉਸ ਨੂੰ ਸਿਰਫ 24 ਘੰਟੇ ਦਾ ਕਰ ਦਿਤਾ ਗਿਆ। ਉਧਰ ਆਸਟ੍ਰੇਲੀਅਨ ਬਰੌਡਕਾਸਟਿੰਗ ਕਾਰਪੋਰੇਸ਼ਨ ਨੇ ਕਿਹਾ ਕਿ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਅਵਨੀ ਦਾਸ ਨੂੰ ਹਦਾਇਤਾਂ ਦਿਤੀਆਂ ਗਈਆਂ। ਇਹ ਹਦਾਇਤਾਂ ਅਵਨੀ ਦੇ ਤਾਜ਼ਾ ਪ੍ਰੋਗਰਾਮ ‘ਕਰੌਸਡ ਏ ਲਾਈਨ’ ਤੋਂ ਬਾਅਦ ਆਈਆਂ।

Back to top button