
ਕੇਰਲਾ ਦੇ ਕੋਟਾਰਕਾਰਾ ਦੇ ਹਸਪਤਾਲ ‘ਚ ਇਲਾਜ ਲਈ ਲਿਆਂਦੇ ਵਿਅਕਤੀ ਨੇ 22 ਸਾਲਾ ਮਹਿਲਾ ਡਾਕਟਰ ਵੰਦਨਾ ਦਾਸ ‘ਤੇ ਸਰਜੀਕਲ ਬਲੇਡ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ | ਪੁਲਸ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰਨ ਤੋਂ ਬਾਅਦ ਮੁਲਜ਼ਮ ਨੂੰ ਹਸਪਤਾਲ ਲਿਆਈ ਸੀ, ਜਦੋਂ ਡਾਕਟਰ ਉਸ ਦੇ ਪੈਰ ਦੇ ਜ਼ਖਮ ‘ਤੇ ਪੱਟੀ ਕਰ ਰਹੀ ਸੀ ਤਾਂ ਉਹ ਅਚਾਨਕ ਗੁੱਸੇ ‘ਚ ਆ ਗਿਆ ਅਤੇ ਉਸ ਨੇ ਸਰਜਰੀ ‘ਚ ਵਰਤੀ ਜਾਂਦੀ ਕੈਂਚੀ ਅਤੇ ਬਲੇਡ ਨਾਲ ਉੱਥੇ ਖੜ੍ਹੇ ਹੋਰ ਵਿਅਕਤੀਆਂ ਤੇ ਡਾਕਟਰ ‘ਤੇ ਹਮਲਾ ਕਰ ਦਿੱਤਾ | ਬਾਅਦ ‘ਚ ਡਾਕਟਰ ਨੂੰ ਨਿੱਜੀ ਹਸਪਤਾਲ ‘ਚ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ | ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਅਹੁਦੇਦਾਰ ਨੇ ਦੱਸਿਆ ਕਿ ਇਹ ਮੰਦਭਾਗੀ ਅਤੇ ਦੁਖਦਾਈ ਘਟਨਾ ਹੈ ਅਤੇ ਕੇਰਲਾ ‘ਚ ਡਾਕਟਰ ਇਸ ਦਾ ਵਿਰੋਧ ਕਰਨਗੇ |