
ਦਿੱਲੀ ਦੇ ਜੀਟੀਬੀ ਹਸਪਤਾਲ ਵਿੱਚ ਦਿਨ ਦਿਹਾੜੇ ਤਿੰਨ ਬਦਮਾਸ਼ਾਂ ਨੇ ਇੱਕ ਮਰੀਜ਼ ਨੂੰ ਗੋਲ਼ੀ ਮਾਰ ਦਿੱਤੀ, ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਕਰੀਬ 4 ਵਜੇ ਵਾਪਰੀ। ਮਰੀਜ਼ ਕੁਝ ਹਫ਼ਤਿਆਂ ਤੋਂ ਵਾਰਡ ਨੰਬਰ-24 ਵਿੱਚ ਦਾਖ਼ਲ ਸੀ। ਸੂਚਨਾ ਤੋਂ ਬਾਅਦ ਪੁਲਸ ਮੌਕੇ ‘ਤੇ ਪਹੁੰਚ ਗਈ।ਬਦਮਾਸ਼ ਹਸਪਤਾਲ ਦੇ ਵਾਰਡ ਵਿੱਚ ਆਇਆ ਅਤੇ ਉਸ ਨੂੰ ਗੋਲੀਆਂ ਨਾਲ ਭੁੰਨ ਦਿੱਤਾ।