ਹਾਈਕੋਰਟ ਦੇ ਐਡੀਸ਼ਨਲ ਐਡਵੋਕੇਟ ਜਨਰਲ ਦੀ ਪਤਨੀ ਦਾ ਗਲ਼ਾ ਵੱਢਕੇ ਕਤਲ, ਨੌਕਰ ਕੁਰਸੀ ਨਾਲ ਬੰਨ੍ਹਿਆ,ਮੱਚਿਆ ਹੜਕੰਪ
Wife of Additional Advocate General of High Court murdered, servant tied to chair

Wife of Additional Advocate General of High Court murdered, servant tied to chair
ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਐਡੀਸ਼ਨਲ ਐਡਵੋਕੇਟ ਜਨਰਲ ਕ੍ਰਿਸ਼ਨ ਕੁਮਾਰ ਗੋਇਲ ਦੀ ਪਤਨੀ ਅਸ਼ੋਕ ਗੋਇਲ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੀ ਲਾਸ਼ ਮੁਹਾਲੀ ਦੇ ਫੇਜ਼-5 ਵਿਖੇ ਉਨ੍ਹਾਂ ਦੀ ਰਿਹਾਇਸ਼ ਤੋਂ ਮਿਲੀ। ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਘਰ ‘ਚ ਕੰਮ ਕਰਨ ਵਾਲੀ ਮਹਿਲਾ ਘਰ ਪਹੁੰਚੀ। ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਅੰਦਰ ਅਸ਼ੋਕ ਗੋਇਲ ਦੀ ਲਾਸ਼ ਪਈ ਹੋਈ ਸੀ। ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਘਰ ‘ਚ ਨੌਕਰ ਨੂੰ ਕੁਰਸੀ ਨਾਲ ਬੰਨ੍ਹਿਆ ਹੋਇਆ ਸੀ।

ਪੰਜਾਬ ‘ਚ ਨਗਰ ਕੀਰਤਨ ਮੌਕੇ ‘AAP’ ਸਰਪੰਚ ਦੀ ਕੁੱਟਮਾਰ ਕਰਕੇ ਲਾਹੀ ਪੱਗ!
ਜਾਣਕਾਰੀ ਮੁਤਾਬਕ, ਚੋਰਾਂ ਨੇ ਘਰ ‘ਚ ਲੁੱਟ ਕੀਤੀ। ਚੋਰ ਘਰ ‘ਚੋਂ ਗਹਿਣੇ ਤੇ ਨਕਦੀ ਲੈ ਕੇ ਫ਼ਰਾਰ ਹੋ ਗਏ। ਮੌਕੇ ‘ਤੇ ਪੁਲਿਸ ਤੇ ਫੋਰੈਂਸਿਕ ਟੀਮ ਜਾਂਚ ਕਰ ਰਹੀ ਹੈ। ਪੁਲਿਸ ਨੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।
ਸਦਨ ‘ਚ CM ਮਾਨ ਦੇ ਸੰਬੋਧਨ ਦੌਰਾਨ ਹੰਗਾਮਾ, ਸੁਖਪਾਲ ਖਹਿਰਾ ਨੂੰ ਜ਼ਬਰਦਸਤੀ ਬਾਹਰ ਕੱਢਿਆ
ਪੁਲਿਸ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਜਾਂਚ ‘ਚ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਜੇਕਰ ਚੋਰਾਂ ਨੇ ਘਰ ‘ਚ ਲੁੱਟ ਕਰਨ ਲਈ ਬਜ਼ੁਰਗ ਮਹਿਲਾ ਦਾ ਕਤਲ ਕਰ ਦਿੱਤਾ, ਤਾਂ ਫਿਰ ਘਰ ‘ਚ ਮੌਜੂਦ ਨੌਜਵਾਨ ਨੌਕਰ ਨੂੰ ਜ਼ਿੰਦਾ ਕਿਉਂ ਛੱਡ ਦਿੱਤਾ।







