ਪੱਤਰਕਾਰ ਬਦਸਲੂਕੀ: ਪੱਤਰਕਾਰ ਦੀ ਗ੍ਰਿਫ਼ਤਾਰੀ ਸਿਆਸੀ ਮਾਮਲਾ ਤਾਂ ਰਾਜਨੇਤਾ ਨੂੰ ਧਿਰ ਬਣਾਓ-ਹਾਈਕੋਰਟ, ਭਾਰਤੀ ਪ੍ਰੈੱਸ ਕੌਂਸਲ ਨੇ ਰਿਪੋਰਟ ਮੰਗੀ
ਚੰਡੀਗੜ੍ਹ : ਐੱਸਸੀ/ਐੱਸਟੀ ਐਕਟ ’ਚ ਪੱਤਰਕਾਰ ਭਾਵਨਾ ਗੁਪਤਾ ਦੀ ਹੋਈ ਗ੍ਰਿਫ਼ਤਾਰੀ ਦੇ ਮਾਮਲੇ ’ਚ ਐੱਫਆਈਆਰ ਨੂੰ ਸਿਆਸੀ ਦੱਸਦਿਆਂ ਇਸ ਨੂੰ ਰੱਦ ਕਰਨ ਦੀ ਮੰਗ ’ਤੇ ਹਾਈ ਕੋਰਟ ਨੇ ਸਪਸ਼ਟ ਕਰ ਦਿੱਤਾ ਕਿ ਜਦੋਂ ਤਕ ਉਸ ਸਿਆਸਦਾਨ ਨੂੰ ਧਿਰ ਨਹੀਂ ਬਣਾਇਆ ਜਾਂਦਾ ਜਿਸ ’ਤੇ ਦੋਸ਼ ਹੈ ਇਸ ਦਲੀਲ ’ਤੇ ਅੱਗੇ ਸੁਣਵਾਈ ਨਹੀਂ ਹੋਵੇਗੀ। ਲੰਬੀ ਬਹਿਸ ਤੋਂ ਬਾਅਦ ਜਸਟਿਸ ਦੀਪਕ ਸਿੱਬਲ ਨੇ ਇਸ ਮਾਮਲੇ ’ਚ ਸ਼ਨਿਚਰਵਾਰ ਨੂੰ ਸੁਣਵਾਈ ਕਰਨ ਵਾਲੀ ਬੈਂਚ ਕੋਲ ਹੀ ਇਸ ਪਟੀਸ਼ਨ ਨੂੰ ਭੇਜਣ ਦਾ ਫ਼ੈਸਲਾ ਲੈਂਦਿਆਂ ਪਟੀਸ਼ਨ ਚੀਫ ਜਸਟਿਸ ਨੂੰ ਰੈਫਰ ਕਰ ਦਿੱਤੀ। ਅਦਾਲਤ ਨੇ ਅਗਲੇ ਹੁਕਮ ਤਕ ਗੁਪਤਾ ਦੀ ਅੰਤ੍ਰਿਮ ਜ਼ਮਾਨਤ ਵੀ ਜਾਰੀ ਰੱਖਣ ਦਾ ਆਦੇਸ਼ ਦਿੱਤਾ।
ਸੁਣਵਾਈ ਦੌਰਾਨ ਪਟੀਸ਼ਨਕਰਤਾ ਨੇ ਕਿਹਾ ਕਿ ਜਦੋਂ ਉਹ ਪੀੜਤ ਨੂੰ ਜਾਣਦੀ ਹੀ ਨਹੀਂ ਤਾਂ ਉਸਦੀ ਜਾਤੀ ਬਾਰੇ ਕਿਵੇਂ ਜਾਣਕਾਰੀ ਹੋ ਸਕਦੀ ਸੀ। ਅਜਿਹੇ ’ਚ ਉਸਦੇ ਖ਼ਿਲਾਫ਼ ਐੱਸਸੀ/ਐੱਸਟੀ ਐਕਟ ਤਹਿਤ ਮਾਮਲਾ ਬਣਦਾ ਹੀ ਨਹੀਂ। ਨਾਲ ਹੀ ਪਟੀਸ਼ਨਕਰਤਾ ਦੀ ਗ੍ਰਿਫ਼ਤਾਰੀ ਵੀ ਗ਼ਲਤ ਤਰੀਕੇ ਨਾਲ ਕੀਤੀ ਗਈ
ਪੱਤਰਕਾਰ ਨਾਲ ਬਦਸਲੂਕੀ: ਭਾਰਤੀ ਪ੍ਰੈੱਸ ਕੌਂਸਲ ਨੇ ਰਿਪੋਰਟ ਮੰਗੀ
ਭਾਰਤੀ ਪ੍ਰੈੱਸ ਕੌਂਸਲ ਦੀ ਚੇਅਰਪਰਸਨ ਰੰਜਨਾ ਪ੍ਰਕਾਸ਼ ਦੇਸਾਈ ਨੇ ਜੰਤਰ ਮੰਤਰ ‘ਤੇ ਧਰਨਾਕਾਰੀ ਮਹਿਲਾ ਪਹਿਲਵਾਨਾਂ ਦਾ ਪ੍ਰਦਰਸ਼ਨ ਕਵਰ ਕਰਨ ਗਈ ਮਹਿਲਾ ਪੱਤਰਕਾਰ ਸਾਕਸ਼ੀ ਜੋਸ਼ੀ ਨਾਲ ਕੀਤੀ ਕਥਿਤ ਬਦਸਲੂਕੀ ਤੇ ਖਿੱਚ-ਧੂਹ ਮਾਮਲੇ ਵਿੱਚ ਦਿੱਲੀ ਪੁਲੀਸ ਤੋਂ ਰਿਪੋਰਟ ਮੰਗ ਲਈ ਹੈ। ਪੀਸੀਆਈ ਚੇਅਰਪਰਸਨ ਨੇ ਮਾਮਲੇ ਦਾ ਆਪੂ ਨੋਟਿਸ ਲੈਂਦਿਆਂ ਪੁਲੀਸ ਨੂੰ ਜਲਦੀ ਰਿਪੋਰਟ ਦਾਖ਼ਲ ਕਰਨ ਦੀ ਹਦਾਇਤ ਕੀਤੀ ਹੈ।
ਜੋਸ਼ੀ ਨੇ ਦਾਅਵਾ ਕੀਤਾ ਸੀ ਕਿ 3 ਮਈ ਦੀ ਰਾਤ ਨੂੰ ਜੰਤਰ ਮੰਤਰ ‘ਤੇ ਦਿੱਲੀ ਪੁਲੀਸ ਦੇ ਅਮਲੇ ਨਾਲ ਉਸ ਨਾਲ ਕਥਿਤ ‘ਖਿੱਚ-ਧੂਹ’ ਕੀਤੀ ਸੀ।