ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਇੱਥੋਂ ਦੇ ਥਾਣਾ ਸਿਟੀ ਪੁਲਿਸ ਸਟੇਸ਼ਨ ਵਿਖੇ ਤਾਇਨਾਤ ਸਬ ਇੰਸਪੈਕਟਰ ਨੂੰ 10 ਹਜ਼ਾਰ ਰੁਪਏ ਜੁਰਮਾਨਾ ਲਗਾਉਂਦੇ ਹੋਏ ਸੰਬਧਿਤ ਵਿਅਕਤੀ ਨੂੰ 4 ਹਫ਼ਤੇ ਵਿੱਚ ਇਹ ਜੁਰਮਾਨਾ ਅਦਾ ਕਰਨ ਦਾ ਫ਼ੈਸਲਾ ਸੁਣਾਇਆ ਹੈ। ਮਾਮਲਾ ਉਕਤ ਸਬ ਇੰਸਪੈਕਟਰ ਵਲੋਂ ਵਿਅਕਤੀ ਨੂੰ ਨਸ਼ੇ ਦੇ ਝੂਠੇ ਮੁੱਕਦਮੇ ਵਿੱਚ ਫਸਾਉਣ ਦਾ ਹੈ। ਇਸ ਸੰਬਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੁਸ਼ਪਿੰਦਰ ਸਿੰਘ ਵਾਸੀ ਮੁਹੱਲਾ ਬਹਾਦਰਪੁਰ ਨੇ ਦੱਸਿਆ ਕਿ ਓਹ ਕਿਰਾਏ ਉਤੇ ਲੈ ਕੇ ਈ ਰਿਕਸ਼ਾ ਚਲਾਉਂਦਾ ਹੈ। ਲੰਘੇ ਮਈ ਮਹੀਨੇ ਥਾਣਾ ਸਿਟੀ ਪੁਲਿਸ ਸਟੇਸ਼ਨ ਵਲੋਂ 10 ਵਿਆਕਤੀਆਂ ਖ਼ਿਲਾਫ਼ ਦਰਜ ਕੇਸ ਵਿੱਚ ਉਸਦਾ ਨਾਂ ਵੀ ਸ਼ਾਮਲ ਕੀਤਾ ਸੀ।
ਇਸ ਨੂੰ ਲੈ ਕੇ ਉਸਨੇ ਸਥਾਨਿਕ ਅਦਾਲਤ ਵਿੱਚ ਕੇਸ ਲਗਾਇਆ ਸੀ। ਜਿਥੋਂ ਕੇਸ ਰੱਦ ਹੋਣ ਉਪਰੰਤ ਉਸ ਨੇ ਵਕੀਲ ਰਾਹੀਂ ਮਾਨਯੋਗ ਹਾਈਕੋਰਟ ਵਿੱਚ ਪਹੁੰਚ ਕੀਤੀ ਸੀ। ਜਿੱਥੋਂ ਲੰਘੀ 26 ਜੁਲਾਈ ਨੂੰ ਅਦਾਲਤ ਵੱਲੋਂ ਪੁਲੀਸ ਵੱਲੋਂ ਦਰਜ਼ ਮਾਮਲੇ ਨੂੰ ਨਿਰਾਧਾਰ ਦਸਦੇ ਹੋਏ ਸੰਬਧਿਤ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਨੂੰ ਇਸ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਪੁਸ਼ਪਿੰਦਰ ਨੇ ਦੱਸਿਆ ਕਿ ਉਸ ਉੱਪਰ ਪਹਿਲਾਂ ਮਾਮਲੇ ਦਰਜ ਸਨ ਜਿਹਨਾਂ ਦੇ ਅਧਾਰ ਤੇ ਹੀ ਉਸ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਸੀ