
ਹਿਊਮਨ ਰਾਈਟਸ ਦੇ ਏ ਆਈ ਜੀ ਮਲਵਿੰਦਰ ਸਿੰਘ ਸਿੱਧੂ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਤੋਂ ਬਾਅਦ ਏ ਆਈ ਜੀ ਮਲਵਿੰਦਰ ਸਿੰਘ ਸਿੱਧੂ ਦੀ ਪਤਨੀ ਵੱਲੋਂ ਵਿਜੀਲੈਂਸ ਦਫਤਰ ਬਾਹਰ ਜ਼ਬਰਦਸਤ ਹੰਗਾਮਾ ਕੀਤਾ ਗਿਆ। ਸਿੱਧੂ ਦੀ ਪਤਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਤੀ ਨਾਲ ਵਿਜੀਲੈਂਸ ਵੱਲੋਂ ਧੱਕਾ ਕੀਤਾ ਰਿਹਾ ਹੈ, ਉਨ੍ਹਾਂ ਨੂੰ ਵਿਜੀਲੈਂਸ ਨੇ ਸਵੇਰੇ ਬੁਲਾਇਆ ਸੀ ਹੁਣ ਰਾਤ ਹੋ ਗਈ ਹੈ ਅਤੇ ਉਨ੍ਹਾਂ ਦਾ ਮੋਬਾਈਲ ਵੀ ਸਵਿੱਚ ਆਫ ਆ ਰਿਹਾ ਹੈ ਅਤੇ ਪਤਾ ਨਹੀਂ ਵਿਜੀਲੈਂਸ ਉਨ੍ਹਾਂ ਨਾਲ ਅੰਦਰ ਕੀ ਕਰ ਰਹੀ ਹੈ।
ਅਸਲ ‘ਚ ਵਿਜੀਲੈਂਸ ਨੇ ਸਵੇਰੇ ਏ ਆਈ ਜੀ ਮਲਵਿੰਦਰ ਸਿੰਘ ਸਿੱਧੂ ਨੂੰ ਪੁੱਛਗਿੱਛ ਲਈ ਬੁਲਾਇਆ ਸੀ ਅਤੇ ਇਸ ਦੌਰਾਨ ਹੀ ਵਿਜੀਲੈਂਸ ਵਲੋਂ ਸਿੱਧੂ ਦੀ ਗ੍ਰਿਫਤਾਰ ਪਾ ਦਿੱਤੀ ਗਈ।
ਅਸਲ ‘ਚ ਏ ਆਈ ਜੀ ਮਲਵਿੰਦਰ ਸਿੰਘ ਸਿੱਧੂ ‘ਤੇ ਪਰਚਾ ਦਰਜ ਕਰ ਲਿਆ ਗਿਆ ਹੈ, ਵਿਜੀਲੈਂਸ ਵੱਲੋਂ ਦੱਸਿਆ ਗਿਆ ਹੈ ਕਿ ਜਦੋਂ ਉਨ੍ਹਾਂ ਨੂੰ ਦਫਤਰ ਬੁਲਾਇਆ ਗਿਆ ਤਾਂ ਉਨ੍ਹਾਂ ਵੱਲੋਂ ਸਰਕਾਰੀ ਕੰਮ-ਕਾਜ ‘ਚ ਵਿਘਨ ਪਾਇਆ ਗਿਆ, ਸਰਕਾਰੀ ਕੰਮ ‘ਚ ਦਖਲ ਅੰਦਾਜੀ ਵੀ ਕੀਤੀ ਗਈ ਅਤੇ ਅਧਿਕਾਰੀਆਂ ਨਾਲ ਲੜਾਈ ਝਗੜਾ ਵੀ ਕੀਤਾ ਗਿਆ। ਜਿਸ ਤੋਂ ਬਾਅਦ ਵਿਜੀਲੈਂਸ ਵੱਲੋਂ ਪੁਲਿਸ ਨੂੰ ਬੁਲਾਉਣਾ ਪਿਆ। ਜਿਸ ਤੋਂ ਬਾਅਦ ਪੁਲਿਸ ਨੇ ਮੋਹਾਲੀ ਦੇ 8 ਫੇਜ ‘ਚ ਮਾਮਲਾ ਦਰਜ ਕਰ ਲਿਆ ਹੈ।
ਇਸ ਮਾਮਲੇ ਬਾਰੇ ਤੁਹਾਨੂੰ ਦੱਸਦੇ ਹਨ ਕਿ ਦੋ ਕੁ ਹਫਤੇ ਪਹਿਲਾਂ ਏ ਆਈ ਜੀ ਮਲਵਿੰਦਰ ਸਿੰਘ ਸਿੱਧੂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਅਤੇ ਵਿਜੀਲੈਂਸ ਅਧਿਕਾਰੀਆਂ ‘ਤੇ ਇਲਜ਼ਾਮ ਲਾਏ ਕਿ ਉਹ ਜਾਅਲੀ ਸਰਟੀਫਿਕੇਟ ਜਾਰੀ ਕਰਦੇ ਹਨ, ਜਿਸ ਦੇ ਬਾਰੇ ਅਜੇ ਤੱਕ ਕੋਈ ਪਰੂਫ ਨਹੀਂ ਮਿਲ ਸਕਿਆ ਹੈ, ਪਰ ਅੱਜ ਵਿਜੀਲੈਂਸ ਵੱਲੋਂ ਉਨ੍ਹਾਂ ਨੂੰ ਦਫਤਰ ਬੁਲਾ ਕੇ ਸਬੂਤ ਮੰਗੇ ਗਏ ਸਨ।