Punjab

ਕਨਵੀਨਰ ਹਰਮਨ ਸਿੰਘ ਵਲੋਂ DSP ਪ੍ਰਿਤਪਾਲ ਸਿੰਘ ਨੂੰ DGP ਡਿਸਕ ਨਾਲ ਸਨਮਾਨਿਤ ਕਰਨ ਦੀ ਮੰਗ

Convener of Human Rights and Anti Drugs Movement Punjab demands to honor DSP Pritpal Singh with DGP Disc

ਜਲੰਧਰ / ਬਿਓਰੋ
ਸਿਆਣੇ ਲੋਕ ਕਹਿੰਦੇ ਹਨ ਕਿ ਹੱਕ ਦੀ ਕਮਾਈ ਨਾਲ ਬਣਾਈ ਹੋਈ ਚੀਜ ਕਦੇ ਮਰਦੀ ਨਹੀਂ ਹੈ ਜਿਸ ਦੀ ਤਾਜਾ ਮਿਸਾਲ ਦਾ ਉਸ ਸਮੇ ਪਤਾ ਲਗਾ ਜਦੋ ਹਰਮਨ ਸਿੰਘ ਸਟੇਟ ਕਨਵੀਨਰ ਹਿਓਮਨ ਰਾਇਟਸ ਐਂਡ ਐਂਟੀ ਡਰੱਗਸ ਮੂਵਮੈਂਟ ਪੰਜਾਬ (Former DGP Shashi Kant IPS ਪੰਜਾਬ ) ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਓਨਾ ਦੀ ਬਰੀਜਾ ਗੱਡੀ 2022 ਵਿਚ ਚੋਰੀ ਹੋ ਗਈ ਸੀ. ਉਨ੍ਹਾਂ ਕਿਹਾ ਕਿ ਸ ਪ੍ਰਿਤਪਾਲ ਸਿੰਘ PPS ਉਪ ਕਪਤਾਨ ਪੁਲਿਸ PAP ਜਲੰਧਰ ਜਿੰਨਾ ਦੀ ਡਿਊਟੀ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਗ ਸਿੰਘ ਮਾਨ ਲਈ ਥਾਣਾ ਕੋਟਭਾਈ ਏਰੀਆ ਵਿੱਚ ਚੋਂਣ ਪ੍ਰਚਾਰ ਦੌਰਾਨ ਲੱਗੀ ਹੋਈ ਸੀ .

ਹਰਮਨ ਸਿੰਘ ਸਟੇਟ ਕਨਵੀਨਰ ਹਿਓਮਨ ਰਾਇਟਸ ਐਂਡ ਐਂਟੀ ਡਰੱਗਸ ਮੂਵਮੈਂਟ ਪੰਜਾਬ ਨੇ ਡਾਇਰੈਕਟਰ ਜਰਨਲ ਪੰਜਾਬ ਪੁਲਿਸ ਸ੍ਰੀ ਗੌਰਵ ਯਾਦਵ ਤੋਂ ਪੁਰਜ਼ੋਰ ਮੰਗ ਕੀਤੀ ਕਿ ਬੜੇ ਲੰਬੇ ਸਮੇ ਤੋਂ ਗਵਾਚੀ ਉਨ੍ਹਾਂ ਦੀ ਬਰੀਜਾ ਗੱਡੀ ਨੂੰ ਲੱਭਣ ਵਾਲੇ ਪੁਲਿਸ ਅਫਸਰ ਪ੍ਰਿਤਪਾਲ ਸਿੰਘ ਨੂੰ ਡੀ ਜੀ ਪੀ ਡਿਸਕ ਨਾਲ ਸਨਮਾਨਿਤ ਕੀਤਾ ਜਾਵੇ ਤਾਂ ਜੋ ਇਸ ਨਾਲ ਹੋਰ ਵੀ ਅਫਸਰਾਂ ਤੇ ਮੁਲਾਜਮਾਂ ਦੇ ਹੋਂਸਲੇ ਬੁਲੰਦ ਹੋਵਣ।

ਉਨ੍ਹਾਂ ਕਿਹਾ ਕਿ ਡੀ ਐਸ ਪੀ ਪ੍ਰਿਤਪਾਲ ਸਿੰਘ ਨੂੰ ਉਸ ਏਰੀਏ ਚ ਇੱਕ ਗੱਡੀ ਮਾਰਕਾ ਬਰੀਜਾ ਨੰਬਰੀ PB 10 GY 3545 ਲਾਵਾਰਿਸ ਹਾਲਤ ਵਿੱਚ ਮਿਲੀ ਸੀ ਅਤੇ ਜਿਸ ਬਾਰੇ ਪੜਤਾਲ ਕਰਨ ਤੇ ਡੀ ਐਸ ਪੀ ਪ੍ਰਿਤਪਾਲ ਸਿੰਘ ਨੂੰ ਪਤਾ ਲੱਗਾ ਕਿ ਕਿ ਇਹ ਗੱਡੀ ਦਾ ਅਸਲ ਨੰਬਰ PB 07BT 6003 ਹੈ ਜੋ ਕਿ ਇਹ ਗੱਡੀ ਹਰਮਨ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਢੈਹਾ ਰਾਮ ਨਗਰ ਜਿਲਾ ਹੁਸ਼ਿਆਰਪੁਰ ਦੇ ਨਾਮ ਪਰ ਹੈ.

 

Back to top button