Punjabcanada, usa uk
ਹਿੰਦੂ ਨੇਤਾ ਸੂਰੀ ਦੇ ਕਾਤਲ ਨੂੰ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਪੰਨੂ ਵਲੋਂ 10 ਲੱਖ ਰੁਪਏ ਇਨਾਮ ਦਾ ਐਲਾਨ

ਯੂਕੇ / ਪੰਜਾਬ ਦੇ ਅੰਮ੍ਰਿਤਸਰ ਵਿਚ ਹੋਈ ਹਿੰਦੂ ਨੇਤਾ ਸੁਧੀਰ ਸੂਰੀ ਦੀ ਹੱਤਿਆ ਦੇ ਬਾਅਦ ਹੁਣ ਸਿੱਖ ਫਾਰ ਜਸਟਿਸ ਨੇ ਆਰੋਪੀ ਸੰਦੀਪ ਸਿੰਘ ਨੂੰ 10 ਲੱਖ ਰੁਪਏ ਦੇਣ ਦੀ ਗੱਲ ਕਹੀ ਹੈ। ਅੱਤਵਾਦੀ ਗੁਰਪਤਵੰਤ ਸਿੰਘ ਪੰਨੂੰ ਨੇ ਆਪਣੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਸ਼ੇਅਰ ਕਰਕੇ ਐਲਾਨ ਕੀਤਾ ਹੈ ਕਿ ਇਹ ਪੈਸਾ ਸੰਦੀਪ ਨੂੰ ਕਾਨੂੰਨੀ ਪ੍ਰਕਿਰਿਆ ਵਿਚ ਮਦਦ ਕਰੇਗਾ। ਪੰਨੂੰ ਨੇ ਐਲਾਨ ਕੀਤਾ ਹੈ ਕਿ ਸਿੱਖ ਫਾਰ ਜਸਟਿਸ ਸੰਦੀਪ ਦੇ ਨਾਲ ਖੜ੍ਹਾ ਹੈ। ਸੰਦੀਪ ਨੂੰ ਇਨਸਾਫ ਦਿਵਾਉਣ ਲਈ ਸਿੱਖ ਫਾਰ ਜਸਟਿਸ ਮਦਦ ਕਰੇਗੀ।