India
ਹਰਿਆਣਾ ਪੁਲਿਸ ਨੇ NSA ਲਗਾਉਣ ਦਾ ਫੈਸਲਾ ਲਿਆ ਵਾਪਸ, ਕਿਸਾਨਾਂ ਨੂੰ ਰਾਹਤ
Haryana Police withdraws decision to impose NSA, relief to farmers

ਕਿਸਾਨ ਅੰਦੋਲਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਹਰਿਆਣਾ ਪੁਲਿਸ ਵੱਲੋਂ ਆਪਣਾ ਫੈਸਲਾ ਵਾਪਿਸ ਲੈ ਲਿਆ ਗਿਆ ਹੈ। ਪ੍ਰਦਰਸ਼ਨਕਾਰੀ ਕਿਸਾਨਾਂ ‘ਤੇ ਹਰਿਆਣਾ ਪੁਲਿਸ NSA ਨਹੀਂ ਲਗਾਵੇਗੀ । ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹਰਿਆਣਾ ਪੁਲਿਸ ਨੇ NSA ਤਹਿਤ ਕਾਰਵਾਈ ਕਰਨ ਦੀ ਕਹੀ ਸੀ ਗੱਲ।

ਕਿਸਾਨਾਂ ਉਤੇ NSA ਲਗਾਉਣ ਦਾ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਜਿਹੜੇ ਪ੍ਰਦਰਸ਼ਨਕਾਰੀ ਕਿਸਾਨਾਂ ਵੱਲੋਂ ਸਰਕਾਰੀ ਤੇ ਪ੍ਰਾਈਵੇਟ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਗਿਆ ਗਿਆ ਹੈ ਉਨ੍ਹਾਂ ਦੀ ਭਰਪਾਈ ਕੀਤੀ ਜਾਵੇਗੀ ਤੇ ਕਿਸਾਨਾਂ ਦੇ ਬੈਂਕ ਤੇ ਜਾਇਦਾਦ ਨੂੰ ਸੀਜ ਕਰ ਦਿੱਤਾ ਜਾਵੇਗਾ ਪਰ ਹੁਣ ਹਰਿਆਣਾ ਪੁਲਿਸ ਵੱਲੋਂ ਇਸ ਫੈਸਲੇ ‘ਤੇ ਯੂ-ਟਰਨ ਲੈ ਲਿਆ ਗਿਆ ਹੈ ਤੇ ਇਸ ਦੀ ਪੁਸ਼ਟੀ ਅੰਬਾਲਾ IG ਰੇਂਜ ਸਿਬਾਸ਼ ਕਬੀਰਾਜ ਵੱਲੋਂ ਕੀਤੀ ਗਈ ਹੈ ਜਿਸ ਮੁਤਾਬਕ ਪ੍ਰਦਰਸ਼ਨਕਾਰੀ ਕਿਸਾਨਾਂ ਉਤੇ NSA ਤਹਿਤ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।