ਟਾਂਡਾ ਉੜਮੁੜ ਹਲਕਾ ਵਿਧਾਇਕ ਦਸੂਹਾ ਕਰਮਵੀਰ ਸਿੰਘ ਘੁੰਮਣ (Karamvir Singh Ghuman) ਉਸ ਵੇਲੇ ਵਿਵਾਦ ‘ਚ ਘਿਰਦੇ ਨਜ਼ਰ ਆਏ ਜਦੋਂ ਆਪਣੇ ਗੰਨਮੈਨਾਂ ਤੇ ਸਾਥੀਆਂ ਸਮੇਤ ਚੌਲਾਂਗ ਟੋਲ ਪਲਾਜ਼ਾ ‘ਤੇ ਧੱਕੇਸ਼ਾਹੀ ਕਰਦਿਆਂ ਗੱਡੀਆਂ ਰੋਕਣ ਲਈ ਲੱਗੇ ਬੂਮ ਤੋੜ ਦਿੱਤੇ ਤੇ ਕਰੀਬ 5 ਤੋਂ 6 ਮਿੰਟਾਂ ਤਕ ਸ਼ਰੇਆਮ ਫਰੀ ਵਾਹਨ ਲੰਘਾਉਣੇ ਸ਼ੁਰੂ ਕਰ ਦਿੱਤੇ।ਜਦੋਂ ਇਸ ਸਬੰਧੀ ਵਿਧਾਇਕ ਕਰਮਵੀਰ ਘੁੰਮਣ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਚੌਲਾਂਗ ਟੋਲ ਪਲਾਜ਼ਾ ਮੁਲਾਜ਼ਮ ਵੀਆਈਪੀ ਲਾਈਨ ਖੋਲ੍ਹਦੇ ਨਹੀਂ ਜਿਸ ਕਰਕੇ ਸਾਡੇ ਬੰਦੇ ਆਪ ਉੱਤਰ ਕੇ ਖੋਲ੍ਹਦੇ ਆ। ਇਹ ਪੁੱਛਣ ‘ਤੇ ਕਿ ਤੁਸੀਂ ਬਾਕੀ ਲਈ ਟੋਲ ਲਾਈਨਾਂ ‘ਤੇ ਵਹੀਕਲ ਕਿਉਂ ਫਰੀ ਲੰਘਾਏ
ਰੌਲਾ ਪੈਂਦਾ ਵੇਖ ਟੋਲ ਪਲਾਜ਼ਾ ਮੈਨੇਜਰ ਮੁਬਾਰਕ ਅਲੀ ਤੇ ਟੋਲ ਮੁਲਾਜ਼ਮਾਂ ਦੇ ਮੈਨੇਜਰ ਹਰਵਿੰਦਰ ਪਾਲ ਸਿੰਘ ਸੋਨੂੰ ਮੌਕੇ ‘ਤੇ ਪਹੁੰਚ ਕੇ ਵਿਧਾਇਕ ਨੂੰ ਸ਼ਾਂਤ ਕੀਤਾ ਜਿਸ ਤੋਂ ਬਾਅਦ ਕਰਮਵੀਰ ਘੁੰਮਣ ਆਪਣੇ ਗੰਨਮੈਨਾਂ ਤੇ ਸਾਥੀਆਂ ਸਮੇਤ ਗੱਡੀ ‘ਚ ਬੈਠ ਕੇ ਉੱਥੋਂ ਚਲੇ ਗਏ। ਵਿਧਾਇਕ ਘੁੰਮਣ, ਉਨ੍ਹਾਂ ਦੇ ਸਾਥੀਆਂ ਤੇ ਗੰਨਮੈਨਾਂ ਵਲੋਂ ਕੀਤੀ ਧੱਕੇਸ਼ਾਹੀ ਦੀ ਇਹ ਸਾਰੀ ਘਟਨਾ ਚੌਲਾਂਗ ਟੋਲ ਪਲਾਜ਼ਾ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਈ।
ਇਸ ਸਬੰਧੀ ਜਦੋਂ ਟੋਲ ਪਲਾਜ਼ਾ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਵਿਧਾਇਕ ਘੁੰਮਣ ਦੀ ਗੱਡੀ ਜਦੋਂ ਟੋਲ ਪਲਾਜ਼ਾ ‘ਤੇ ਰੁਕੀ ਤਾਂ 10 ਸਕਿੰਟ ਬੈਰੀਕੇਡ ਨਾ ਚੁੱਕਣ ‘ਤੇ ਉਨ੍ਹਾਂ ਦੇ ਗੰਨਮੈਨਾਂ ਤੇ ਸਾਥੀਆਂ ਵਲੋਂ ਬੂਮ ਤੋੜ ਕੇ ਮੁਫ਼ਤ ਵਹੀਕਲ ਲੰਘਾਉਣੇ ਸ਼ੁਰੂ ਕਰ ਦਿੱਤੇ ਗਏ। ਗੰਨਮੈਨਾਂ ਕੋਲ ਅਸਲਾ ਸੀ ਜਿਸ ਕਰਕੇ ਸਾਰੇ ਮੁਲਾਜ਼ਮ ਡਰ ਗਏ ਤੇ ਚੁੱਪ ਕਰਕੇ ਸਾਇਡ ਹੋ ਗਏ।
ਕੀ ਕਹਿਣਾ ਟੋਲ ਪਲਾਜ਼ਾ ਮੈਨੇਜਰ ਦਾ
ਜਦੋਂ ਇਸ ਸਬੰਧੀ ਟੋਲ ਪਲਾਜ਼ਾ ਮੈਨੇਜਰ ਮੁਬਾਰਕ ਅਲੀ ਤੇ ਹਰਵਿੰਦਰ ਪਾਲ ਸੋਨੂੰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਟੋਲ ਦੀ 9 ਨੰਬਰ ਐਮਰਜੈਂਸੀ ਲਾਈਨ ‘ਤੇ ਵਿਧਾਇਕ ਕਰਮਵੀਰ ਘੁੰਮਣ ਦੀ ਜਦੋਂ ਗੱਡੀ ਪਹੁੰਚੀ ਤਾਂ ਸਿਰਫ ਕੁਝ ਸਕਿੰਟ ਬੈਰੀਕੇਡ ਨਾ ਚੁੱਕਣ ‘ਤੇ ਉਹ ਭੜਕ ਗਏ। ਵਿਧਾਇਕ ਦੇ ਸਾਥੀਆਂ ਤੇ ਗੰਨਮੈਨਾਂ ਵਲੋਂ ਕੀਤੀ ਗੁੰਡਾਗਰਦੀ ਤੇ ਧੱਕੇਸ਼ਾਹੀ ਸੀਸੀਟੀਵੀ ‘ਚ ਵੇਖਣ ‘ਤੇ ਉਹ ਮੌਕੇ ‘ਤੇ ਪਹੁੰਚੇ ਅਤੇ ਵਿਧਾਇਕ ਨੂੰ ਸ਼ਾਂਤ ਕੀਤਾ।