
ਕਰਨਾਟਕਾ ਦੇ ਡੀ ਜੀ ਪੀ ਪ੍ਰਵੀਨ ਸੂਦ ਸੀ ਬੀ ਆਈ ਦੇ ਨਵੇਂ ਮੁਖੀ ਹੋਣਗੇ। ਉਹਨਾਂ ਦੇ ਨਾਂ ’ਤੇ ਮੋਹਰ ਤਿੰਨ ਮੈਂਬਰੀ ਕਮੇਟੀ ਨੇ ਲਗਾਈ ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਫ ਜਸਟਿਸ ਆਫ ਇੰਡੀਆ ਜਸਟਿਸ ਡੀ ਵਾਈ ਚੰਦਰਚੂਹੜ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਧੀਰ ਰੰਜਨ ਚੌਧਰੀ ਸ਼ਾਮਲ ਸਨ।
ਦਾ ਹਿੰਦੂ ਦੀ ਰਿਪੋਰਟ ਮੁਤਾਬਕ ਉਹਨਾਂ ਦਾ ਨਾਂ ਪਹਿਲਾਂ ਚੁਣੇ ਗਏ ਅਫਸਰਾਂ ਦੇ ਪੈਨਲ ਵਿਚ ਸ਼ਾਮਲ ਨਹੀਂ ਸੀ ਪਰ ਆਖਰੀ ਮੌਕੇ ਸ਼ਾਮਲ ਕੀਤਾ ਗਿਆ ਜਿਸ ’ਤੇ ਚੌਧਰੀ ਨੇ ਅਸਹਿਮਤੀ ਦਾ ਨੋਟ ਵੀ ਦਰਜ ਕਰਵਾਇਆ।
ਸੂਦ 1986 ਬੈਚ ਦੇ ਕਰਨਾਟਕਾ ਦੇ ਆਈ ਪੀ ਐਸ ਅਫਸਰ ਹਨ। ਉਹਨਾਂ ਨੂੰ ਤਿੰਨ ਸਾਲ ਪਹਿਲਾਂ ਡੀ ਜੀ ਪੀ ਨਿਯੁਕਤ ਕੀਤਾ ਗਿਆ ਸੀ।