
ਪੰਜਾਬ ਜਲਦ ਹੀ ਤੰਬਾਕੂ ਮੁਕਤ ਹੋ ਜਾਏਗਾ। ਇਹ ਕਾਰਜ ਪੰਜਾਬ ਦੀਆਂ 13 ਹਜ਼ਾਰ ਤੋਂ ਵੱਧ ਪਿੰਡਾਂ ਦੀਆਂ ਪੰਚਾਇਤਾਂ ਕਰਨਗੀਆਂ। ਇਸ ਲਈ ਪੂਰੇ ਸੂਬੇ ਵਿੱਚ ‘ਸਾਨੂੰ ਭੋਜਨ ਚਾਹੀਦਾ, ਤੰਬਾਕੂ ਦੀ ਨਹੀਂ” ਦਾ ਨਾਅਰਾ ਗੂੰਜੇਗਾ। ਪੰਚਾਇਤਾਂ ਪਿੰਡਾਂ ਅੰਦਰ ਤੰਬਾਕੂ ਦਾ ਸੇਵਨ ਨਾ ਕਰਨ ਦਾ ਪ੍ਰਣ ਲਿਆ ਲੈਣਗੀਆਂ।
ਇਸ ਦੇ ਨਾਲ ਹੀ ਪੰਚਾਇਤਾਂ ਮਤੇ ਪਾਸ ਕਰਕੇ ਤੰਬਾਕੂ ਦਾ ਸੇਵਨ ਕਰਨ ਤੇ ਵੇਚਣ ਵਾਲਿਆਂ ਨੂੰ ਜੁਰਮਾਨਾ ਕਰਨ ਦਾ ਐਲਾਨ ਕਰਨਗੀਆਂ।
ਹਾਸਲ ਜਾਣਕਾਰੀ ਮੁਤਾਬਕ ਪੰਜਾਬ ਵਿੱਚ 31 ਮਈ ਤੋਂ 31 ਜੁਲਾਈ ਤੱਕ ਦੋ ਮਹੀਨਿਆਂ ਵਿੱਚ ਪੰਚਾਇਤਾਂ ਅਧੀਨ ਆਉਂਦੇ 13 ਹਜ਼ਾਰ ਤੋਂ ਵੱਧ ਪਿੰਡਾਂ ਵਿੱਚ ਤੰਬਾਕੂ ਦਾ ਸੇਵਨ ਨਾ ਕਰਨ ਦਾ ਪ੍ਰਣ ਲਿਆ ਜਾਵੇਗਾ। ਤੰਬਾਕੂ ਦਾ ਸੇਵਨ ਕਰਨ ਤੇ ਵੇਚਣ ਵਾਲਿਆਂ ਨੂੰ ਜੁਰਮਾਨਾ ਕੀਤਾ ਜਾਵੇਗਾ। ਅਹਿਮ ਗੱਲ਼ ਹੈ ਕਿ ਸੂਬੇ ਦੇ 739 ਪਿੰਡ ਤੰਬਾਕੂ ਮੁਕਤ ਹੋ ਗਏ ਹਨ। ਇੱਕ ਸ਼ਹਿਰ ਵੀ ਤੰਬਾਕੂ ਮੁਕਤ ਹੈ।
BvKnampf