
ਜੰਡਿਆਲਾ ਗੁਰੂ ਦੀ ਅਨਾਜ਼ ਮੰਡੀ ਵਿੱਚ ਇੱਕ ਪਰਵਾਸੀ ਮਜ਼ਦੂਰ ਉੱਤੇ ਸਿੱਖ ਬਜ਼ੁਰਗ ਦੀ ਦਸਤਾਰ ਲਾਹੁਣ ਦੇ ਇਲਜ਼ਾਮ ਲੱਗੇ ਹਨ।
ਇਸ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜੋ ਕਿ ਕੁਝ ਦਿਨ ਪੁਰਾਣੀ ਦੱਸੀ ਜਾ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਖ ਜਥੇਬੰਦੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਜੋ ਕਿ ਜੰਡਿਆਲਾ ਗੁਰੂ ਦੀ ਮੰਡੀ ਵਿੱਚ ਪਹੁੰਚ ਗਈਆਂ ਹਨ ਤੇ ਮਜ਼ਦੂਰ ਨੂੰ ਕੰਮ ਕਰਨ ਤੋਂ ਰੋਕ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਜੋ ਕਿ ਮੰਡੀ ਵਿੱਚ ਕਣਕ ਲੈ ਕੇ ਗਿਆ ਸੀ। ਬਜ਼ੁਰਗ ਦੇ ਕੋਲ ਇੱਕ ਪਰਵਾਸੀ ਮਜ਼ਦੂਰ ਬੀੜੀ ਪੀਣ ਲੱਗ ਗਿਆ ਤੇ ਜਦੋਂ ਬਜ਼ੁਰਗ ਨੇ ਉਸ ਨੂੰ ਰੋਕਿਆ ਤਾਂ ਉਸ ਨੇ ਹੱਥੋਪਾਈ ਸ਼ੁਰੂ ਕਰ ਦਿੱਤੀ ਤੇ ਬਜ਼ੁਰਗ ਦੀ ਦਸਤਾਰ ਲਾਹ ਦਿੱਤੀ। ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਬਜ਼ੁਰਗ ਇਸ ਸਬੰਧੀ ਜਾਣਕਾਰੀ ਵੀ ਦੇ ਰਿਹਾ ਹੈ।
ਦਸਤਾਰ ਲਾਹੁਣ ਦੀ ਵੀਡੀਓ ਵਾਇਰਲ ਹੋਣ ਮਗਰੋਂ ਮਾਮਲਾ ਭਖ ਗਿਆ ਹੈ ਤੇ ਰੋਸ ਵਜੋਂ ਸਿੱਖ ਜਥੇਬੰਦੀਆਂ ਜੰਡਿਆਲਾ ਗੁਰੂ ਦੀ ਅਨਾਜ ਮੰਡੀ ਵਿੱਚ ਪਹੁੰਚ ਗਈਆਂ ਹਨ