
ਬਹਾਦਰਗੜ੍ਹ ਦੇ ਜਾਖੌਦਾ ਮੋੜ ਬਾਈਪਾਸ ਉਤੇ ਸਥਿਤ ਦੇਸੀ ਢਾਣੀ ਹੋਟਲ ‘ਚ ਵੇਟਰ ਦਾ ਕੰਮ ਕਰਨ ਵਾਲਾ ਹਿਮਾਂਸ਼ੂ ਉੱਤਰ ਪ੍ਰਦੇਸ਼ ‘ਚ ਨਾਇਬ ਤਹਿਸੀਲਦਾਰ ਬਣ ਗਿਆ ਹੈ। ਵੇਟਰ ਤੋਂ ਨਾਇਬ ਤਹਿਸੀਲਦਾਰ ਤੱਕ ਦੇ ਇਸ ਸਫਰ ‘ਚ ਕਈ ਰੁਕਾਵਟਾਂ ਆਈਆਂ ਅਤੇ ਕਈ ਵਾਰ ਹਿੰਮਤ ਵੀ ਜਵਾਬ ਦੇਣ ਲੱਗੀ ਪਰ ਹਿਮਾਂਸ਼ੂ ਨੇ ਹਰ ਵਾਰ ਆਪਣੇ ਟੀਚੇ ‘ਤੇ ਧਿਆਨ ਬਣਾਈ ਰੱਖਿਆ ਅਤੇ ਯੂਪੀ ‘ਚ ਪੀ.ਸੀ.ਐੱਸ. ਦੀ ਪ੍ਰੀਖਿਆ ਪਾਸ ਕੀਤੀ।
ਦੇਸੀ ਢਾਣੀ ਹੋਟਲ ਦਾ ਸਟਾਫ਼ ਅਤੇ ਪਰਿਵਾਰ ਹਿਮਾਂਸ਼ੂ ਦੀ ਕਾਮਯਾਬੀ ਤੋਂ ਬਹੁਤ ਖੁਸ਼ ਹੈ। ਦੇਸੀ ਢਾਣੀ ਹੋਟਲ ਵਿਖੇ ਹਿਮਾਂਸ਼ੂ ਦਾ ਨਿੱਘਾ ਸਵਾਗਤ ਕੀਤਾ ਗਿਆ। ਹੋਟਲ ਮਾਲਕ ਸੁਨੀਲ ਖੱਤਰੀ ਅਤੇ ਵਿਕਾਸ ਖੱਤਰੀ ਨੇ ਵੀ ਹਿਮਾਂਸ਼ੂ ਨੂੰ ਹਾਰ ਪਾ ਕੇ ਵਧਾਈ ਦਿੱਤੀ ਹੈ। ਦੇਸੀ ਢਾਣੀ ਦੇ ਸਟਾਫ਼ ਨੇ ਵੀ ਆਪਣੇ ਸਾਥੀ ਨੂੰ ਉਸ ਦੀ ਸਫ਼ਲਤਾ ਉਤੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ।