
ਹੋਲੀ ਦੇ ਦਿਨ ਭਾਰਤ ਦੇ ਦੂਰ-ਦਰਾਡੇ ਉੱਤਰੀ ਹਿੱਸੇ ਵਿੱਚ ਸਵੇਰੇ-ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਲੱਦਾਖ ਦੇ ਕਾਰਗਿਲ ਵਿੱਚ 5.2 ਤੀਬਰਤਾ ਦਾ ਭੂਚਾਲ ਆਇਆ। ਰਾਤ 2:50 ਵਜੇ ਇਹ ਝਟਕੇ ਮਹਿਸੂਸ ਕੀਤੇ ਗਏ। ਕਾਰਗਿਲ ਦੇ ਨਾਲ ਹੀ ਪੂਰੇ ਲੱਦਾਖ ਅਤੇ ਜੰਮੂ-ਕਸ਼ਮੀਰ ਦੇ ਕੁਝ ਹਿੱਸਿਆਂ ਵਿੱਚ ਵੀ ਇਹ ਝਟਕੇ ਮਹਿਸੂਸ ਹੋਏ।