
ਲੋਹੀਆਂ ਅਤੇ ਲਾਗੇ ਮੰਡ ਖੇਤਰ ਵਿੱਚ ਜਾਇਜ਼ਾ ਲੈਣ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਪਿੰਡ ਮੰਡਾਲਾ ਦੇ ਬੰਨ ’ਤੇ ਪੈ ਪਾੜ ਦਾ ਦੌਰਾ ਕਰਨ ਅਤੇ ਪਾਣੀ ਵਿਚ ਲੋਕਾਂ ਦਾ ਹਾਲ ਜਾਨਣ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਹੋਰ ਸਾਥੀਆਂ ਸਮੇਤ ਕਿਸ਼ਤੀ ਵਿੱਚ ਰਵਾਨਾ ਹੋਏ ਤਾਂ ਕਿਸ਼ਤੀ ਪਹਿਲਾਂ ਤਾਂ ਸਹੀ ਚਲੀ ਪ੍ਰੰਤੂ ਡੂੰਘੇ ਪਾਣੀ ਵਿਚ ਜਾ ਕੇ ਇੱਕ ਵਾਰ ਬੁਰੀ ਤਰ੍ਹਾਂ ਨਾਲ ਝੰਜੋੜੀ ਗਈ ਅਤੇ ਸੀਐੱਮ ਮਾਨ ਕਿਸ਼ਤੀ ਵਿਚੋਂ ਬਾਹਰ ਡਿਗਦੇ-ਡਿਗਦੇ ਬਚੇ।