PunjabReligious

ਹੰਸਰਾਜ ਹੰਸ ‘ਤੇ ਲੱਗੇ ਗੰਭੀਰ ਦੋਸ਼, ਮਾਮਲਾ ਬਾਪੂ ਲਾਲ ਬਾਦਸ਼ਾਹ ਦਰਬਾਰ ਨਕੋਦਰ ਦੇ ਗੱਦੀਨਸ਼ੀਨ ਦਾ

Serious allegations against Hansraj Hans, the case of Bapu Lal Badshah Durbar Nakodar

ਪੰਜਾਬੀ ਗਾਇਕ ਅਤੇ ਭਾਜਪਾ ਦੇ ਦਿੱਲੀ ਤੋਂ ਸੰਸਦ ਮੈਂਬਰ ਹੰਸਰਾਜ ਹੰਸ ਇਨ੍ਹੀਂ ਦਿਨੀਂ ਵਿਵਾਦਾਂ ਨਾਲ ਘਿਰਦੇ ਹੋਏ ਨਜ਼ਰ ਆ ਰਹੇ ਹਨ। ਦਰਅਸਲ, ਅਲਮਸਤ ਬਾਪੂ ਲਾਲ ਬਾਦਸ਼ਾਹ ਦਰਬਾਰ ਨਕੋਦਰ ਦੇ ਗੱਦੀਨਸ਼ੀਨ ਸਾਈਂ ਹੰਸਰਾਜ ਹੰਸ ਅਤੇ ਕਾਬਜ਼ ਪ੍ਰਬੰਧਕ ਕਮੇਟੀ ’ਤੇ ਕਈ ਗੰਭੀਰ ਦੋਸ਼ ਲਗਾਏ ਗਏ ਹਨ। ਅਸਲ ਵਿੱਚ ਇੱਕ ਪ੍ਰੈੱਸ ਕਾਨਫਰੰਸ ਵਿੱਚ ਕੁੰਦਨ ਸਾਈਂ, ਆਲ ਪੰਜਾਬ ਟਰੱਕ ਆਪ੍ਰੇਟਰ ਯੂਨੀਅਨ ਦੇ ਸੂਬਾ ਪ੍ਰਧਾਨ ਹੈਪੀ ਸੰਧੂ, ਹਰੀਮਿੱਤਲ ਸੋਂਧੀ ਸਾਬਕਾ ਐੱਮ. ਸੀ., ਪੁਰਸ਼ੋਤਮ ਲਾਲ ਬਿੱਟੂ, ਟਿੰਮੀ ਗਿੱਲ, ਡਿੰਪਲ ਗਿੱਲ ਅਤੇ ਹੋਰਨਾਂ ਨੇ ਫਰਜ਼ੀ ਬਿੱਲਾਂ ਦੀ ਆੜ ’ਚ ਡੇਰੇ ਦੇ ਫੰਡਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਡੇਰੇ ਦੀ ਜ਼ਮੀਨ ਰਿਸ਼ੀ ਨਗਰ ਦੀ ਹੈ ਤੇ ਉਹ ਲੋਕ ਡੇਰੇ ਦੀ ਪਿਛਲੇ 20 ਸਾਲਾਂ ਤੋਂ ਸੇਵਾ ਕਰਦੇ ਆ ਰਹੇ ਹਨ।

ਉਨ੍ਹਾਂ ਕਿਹਾ ਕਿ ਦਰਬਾਰ ਵਿੱਚ ਲਾਉਣ ਲਈ 14,18,350 ਰੁਪਏ ਦਾ ਮਾਰਬਲ ਟਰੱਕ ਨੰਬਰ ਆਰ ਜੇ 47 ਜੀ ਏ-0289 ਜ਼ਰੀਏ ਨਕੋਦਰ ਭੇਜਿਆ ਗਿਆ ਪਰ 24 ਮਈ 2023 ਨੂੰ ਨਿਊ ਰਾਜਸਥਾਨ ਮਾਰਬਲ ਨਕੋਦਰ ਨੇ ਉਸੇ ਮਾਰਬਲ ਦਾ 23,13,980 ਰੁਪਏ ਦਾ ਬਿੱਲ ਦੇ ਕੇ ਸਿੱਧੇ ਤੌਰ ’ਤੇ ਲਗਭਗ 9 ਲੱਖ ਰੁਪਏ ਦੀ ਠੱਗੀ ਕੀਤੀ ਹੈ। ਇਸੇ ਤਰ੍ਹਾਂ 31 ਜੁਲਾਈ 2023 ਨੌਹਰੀਆਂ ਰਾਮ ਧੀਰ ਜਿਊਲਰਜ਼ ਤੋਂ 2 ਬਿੱਲਾਂ ਜ਼ਰੀਏ 3,53,034 ਰੁਪਏ ਕੀਮਤ ਦਾ ਇਕ ਸੋਨੇ ਦਾ ਬ੍ਰੈਸਲੇਟ ਅਤੇ 52,689 ਰੁਪਏ ਦੇ ਸਾਮਾਨ ਦੀ ਖਰੀਦ ਤੋਂ ਇਲਾਵਾ ਇਕ ਹੋਰ ਜਿਊਲਰਜ਼ ਤੋਂ 4,42,900 ਰੁਪਏ ਦਾ ਸੋਨਾ ਖਰੀਦਿਆ ਗਿਆ।

ਉਨ੍ਹਾਂ ਅੱਗੇ ਗੱਲ ਕਰਦੇ ਹੋਏ ਦੋਸ਼ ਲਗਾਇਆ ਕਿ ਕਮੇਟੀ ਦੇ ਮੈਂਬਰਾਂ ਨੇ ਸਾਲਾਨਾ ਮੇਲੇ ਦੌਰਾਨ ਬ੍ਰੈਸਲੇਟ ਹੰਸਰਾਜ ਹੰਸ ਨੂੰ ਪਹਿਨਾਇਆ ਸੀ, ਪਰ ਬਾਕੀ ਸੋਨਾ ਕਿਸ ਨੂੰ ਦਿੱਤਾ ਗਿਆ, ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗਾ। ਇਸ ਤੋਂ ਇਲਾਵਾ, ਡੇਰੇ ਦੇ ਖਰਚੇ ’ਤੇ ਹੋਟਲ ’ਚ ਕਮਰਾ ਬੁੱਕ ਕਰਵਾਉਣ ਦੇ ਬਿੱਲਾਂ ਵਿਚ ਵੀ ਫਰਜ਼ੀਵਾੜਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਹੋਟਲ ਦੇ ਰਿਕਾਰਡ ਵਿੱਚ ਕਮਰਾ ਬੁੱਕ ਕਰਵਾਉਣ ਵਾਲੀ ਕੰਪਨੀ ਅਤੇ ਗੈਸਟ ਦੋਵਾਂ ਦਾ ਨਾਂ ਅਲਮਸਤ ਬਾਪੂ ਲਾਲ ਬਾਦਸ਼ਾਹ ਦਰਬਾਰ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੰਸਰਾਜ ਹੰਸ ਸਾਲ 2008 ਵਿਚ ਉਨ੍ਹਾਂ ਕੋਲ ਆਏ ਅਤੇ ਉਨ੍ਹਾਂ ਨੂੰ ਕਮੇਟੀ ਵਿਚ ਸ਼ਾਮਲ ਕਰਨ ਦੀ ਬੇਨਤੀ ਕਰਦਿਆਂ ਡੇਰੇ ਨੂੰ ਬੁਲੰਦੀਆਂ ’ਤੇ ਲਿਜਾਣ ਦਾ ਭਰੋਸਾ ਦਿੱਤਾ ਪਰ ਅੱਜ ਤਕ ਹੰਸਰਾਜ ਹੰਸ ਨੇ ਡੇਰੇ ਦੇ ਵਿਕਾਸ ਵਿਚ ਆਪਣੇ ਵੱਲੋਂ ਇਕ ਪੈਸਾ ਵੀ ਨਹੀਂ ਲਗਾਇਆ।

 

ਕੁੰਦਨ ਸਾਈਂ ਨੇ ਦੋਸ਼ ਲਾਇਆ ਕਿ ਵੱਡਾ ਧੋਖਾ ਉਦੋਂ ਸਾਹਮਣੇ ਆਇਆ ਜਦੋਂ 21 ਮਈ 2022 ਨੂੰ ਰਾਜਸਥਾਨ ਦੀ ਇਕ ਫਰਮ ਦੇ ਨਾਂ ‘ਤੇ ਕਰੀਬ 14.18 ਲੱਖ ਰੁਪਏ ਦਾ ਬਿੱਲ ਬਣਿਆ। ਦਰਗਾਹ ਲਈ ਮਾਰਬਲ ਉਸ ਫਰਮ ਤੋਂ ਖਰੀਦਿਆ ਗਿਆ ਸੀ। ਪਰ 3 ਦਿਨਾਂ ਬਾਅਦ ਉਸ ਦਾ ਬਿੱਲ 23.13 ਲੱਖ ਰੁਪਏ ਬਣ ਗਿਆ। ਕਰੀਬ 9 ਲੱਖ ਰੁਪਏ ਦੀ ਸਿੱਧੀ ਧੋਖਾਧੜੀ ਹੋਈ ਹੈ। ਇਹ ਬਿੱਲ ਕਮੇਟੀ ਦੇ ਰਿਕਾਰਡ ਵਿੱਚ ਵੀ ਦਰਜ ਹੈ। ਅਜਿਹੇ ਕਈ ਬਿੱਲ ਹਨ ਜਿਨ੍ਹਾਂ ਵਿੱਚ ਧਾਂਦਲੀ ਦੇ ਸਪੱਸ਼ਟ ਸਬੂਤ ਹਨ। ਕੁੰਦਨ ਸਾਈਂ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਕਾਰਵਾਈ ਦਾ ਭਰੋਸਾ ਦਿੱਤਾ ਹੈ।

ਇਸਤੋਂ ਇਲਾਵਾ ਕੁੰਦਨ ਨੇ ਦੋਸ਼ ਲਾਇਆ ਹੈ ਕਿ ਇਸੇ ਤਰ੍ਹਾਂ ਡੇਰੇ ਦੇ ਨਾਂ ‘ਤੇ ਸੋਨਾ ਵੀ ਖਰੀਦਿਆ ਗਿਆ ਹੈ। ਪਰ ਅੱਜ ਤੱਕ ਡੇਰੇ ਵਿੱਚ ਨਾ ਕਦੇ ਸੋਨਾ ਚੜ੍ਹਾਇਆ ਗਿਆ ਤੇ ਨਾ ਹੀ ਕਿਤੇ ਦੇਖਿਆ ਗਿਆ। ਇਹ ਧੋਖਾਧੜੀ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਦੀ ਸਰਪ੍ਰਸਤੀ ਹੇਠ ਹੋ ਰਹੀ ਹੈ।

Related Articles

Back to top button