
ਪੰਜਾਬ ਦੇ ਸਾਬਕਾ ਮੰਤਰੀ ਅਤੇ ਬੀਜੇਪੀ ਨੇਤਾ ਸੁੰਦਰ ਸ਼ਾਮ ਅਰੋੜਾ ਖਿਲਾਫ ਮੋਹਾਲੀ ਦੇ ਸਪੈਸ਼ਲ ਜੱਜ ਅਵਤਾਰ ਸਿੰਘ ਦੀ ਅਦਾਲਤ ਨੇ ਚਾਰਜ ਫਰੇਮ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਸੁੰਦਰ ਸ਼ਾਮ ਅਰੋੜਾ ਦੇ ਖਿਲਾਫ 15 ਅਕਤੂਬਰ 2022 ਨੂੰ ਜ਼ੀਰਕਪੁਰ ਦੇ ਕੋਸਮੋ ਪਲਾਜ਼ਾ ‘ਚ ਵਿਜੀਲੈਂਸ ਦੇ AIG ਮਨਮੋਹਨ ਕੁਮਾਰ ਸ਼ਰਮਾ ਨੂੰ 50 ਲੱਖ ਰੁਪਏ ਰਿਸ਼ਵਤ ਦਿੰਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਸੀ। ਕਿਉਂਕਿ ਉਹ ਸ਼ਰਮਾ ਸ਼ੁੰਦਰ ਸ਼ਾਮ ਅਰੋੜਾ ਦੇ ਖਿਲਾਫ ਇੰਡਸਟਰੀ ਪਲਾਟਾਂ ‘ਚ ਹੋਏ ਘਪਲੇ ਦੀ ਜਾਂਚ ਕਰ ਰਹੇ ਸਨ, ਤੇ ਇਸ ਜਾਂਚ ‘ਚੋਂ ਬਚਣ ਲਈ ਅਰੋੜਾ ਨੇ ਮਨਮੋਹਨ ਕੁਮਾਰ ਸ਼ਰਮਾ ਨੂੰ 1 ਕਰੋੜ ਰੁਪਏ ਦੀ ਰਿਸ਼ਵਤ ਦੇਣ ਦੀ ਪੇਸ਼ਕਸ਼ ਕੀਤੀ ਅਤੇ ਸ਼ਰਮਾ ਨੇ ਇਸ ਦੀ ਸਾਰੀ ਜਾਣਕਾਰੀ ਵਿਜੀਲੈਂਸ ਦੇ ਮੁਖੀ IPS ਵਰਿੰਦਰ ਕੁਮਾਰ ਨੂੰ ਅਤੇ ਬਾਅਦ ‘ਚ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ‘ਤੇ ਅਰੋੜਾ ਨੂੰ ਟਰੈਪ ਲਾ ਕੇ ਉਸ ਸਮੇਂ ਫੜ ਲਿਆ
ਜਿਸ ਸਮੇਂ ਉਹ ਖੁਦ 50 ਲੱਖ ਰੁਪਏ ਰਿਸ਼ਵਤ ਦੇਣ ਜ਼ੀਰਕਪੁਰ ਪਹੁੰਚ ਗਏ। ਬਾਅਦ ‘ਚ ਅਰੋੜਾ ਦੇ ਖਿਲਾਫ 5 ਜਨਵਰੀ 2023 ਨੂੰ ਵਿਜ਼ੀਲੈਂਸ ਨੇ ਇੱਕ ਹੋਰ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਸੀ, ਹਾਲਾਂਕਿ ਇਨ੍ਹਾਂ ਦੋਵਾਂ ਮਾਮਲਿਆਂ ‘ਚ ਅਰੋੜਾ ਨੂੰ ਜ਼ਮਾਨਤ ਮਿਲ ਗਈ ਸੀ।