ਜਲੰਧਰ, ਐਚ ਐਸ ਚਾਵਲਾ।
ਸ. ਗੁਰਸ਼ਰਨ ਸਿੰਘ ਸੰਧੂ IPS , ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ , ਸ਼੍ਰੀ ਜਸਕਿਰਨਜੀਤ ਸਿੰਘ ਤੇਜਾ , PPS , DCP – Inv . , ਦੀ ਅਗਵਾਈ ਹੇਠ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ , PPS , ADCP – In . , ਸ਼੍ਰੀ ਪਰਮਜੀਤ ਸਿੰਘ , PPS , ACP – Detective ਅਤੇ ਮਿਸ ਖੁਸ਼ਬੀਰ ਕੌਰ , PPS , ACP Model Town ਜਲੰਧਰ ਦੀ ਨਿਗਰਾਨੀ ਵਿੱਚ ਇੰਸਪੈਕਟਰ ਇੰਦਰਜੀਤ ਸਿੰਘ , ਇੰਚਾਰਜ ਐਂਟੀ ਨਾਰਕੋਟਿਕਸ ਸੈਲ ਦੀ ਪੁਲਿਸ ਟੀਮ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦਿਆਂ ਦੀਪਕ ਬਹਾਦਰ ਪੁੱਤਰ ਮਾਨ ਬਹਾਦਰ ਵਾਸੀ ਪਿੰਡ ਕਸੌਲ ਮਨੀਕਰਨ ਕੁੱਲ ਹਿਮਾਚਲ ਪ੍ਰਦੇਸ਼ ਹਾਲ ਵਾਸੀ ਗਲੀ ਨੰ . 1 ਮਜਨੂ ਕਾ ਟੀਲਾ , ਨਵੀਂ ਦਿੱਲੀ ਨੂੰ 01 ਕਿਲੋ 25 ਗ੍ਰਾਮ ਚਰਸ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਮਿਤੀ 20.09.2022 ਨੂੰ ਐਂਟੀ ਨਾਰਕੋਟਿਕ ਸੈਲ ਦੇ ਇੰਚਾਰਜ ਇੰਸਪੈਕਟਰ ਇੰਦਰਜੀਤ ਸਿੰਘ ਸਮੇਤ ਪੁਲਿਸ ਟੀਮ ਝਾਏ ਗਸ਼ਤ – ਬਾ – ਚੈਕਿੰਗ ਭੈੜੇ ਪੁਰਸ਼ਾਂ ਟੀ – ਪੁਆਂਇੰਟ ਸਤੁਲਜ ਸਿਨੋਮਾ ਵਾਲੀ ਗਲੀ ਨੇੜੇ ਬੱਸ ਸਟੈਂਡ ਮੌਜੂਦ ਸੀ ਕਿ ਇੱਕ ਮੋਨਾ ਨੌਜਵਾਨ ਆਪਣੇ ਮੋਢਿਆਂ ਪਰ ਨੀਲੇ ਰੰਗ ਦਾ ਕਿੱਟ ਬੈਗ ਲੈ ਕੇ , ਪੈਦਲ ਆਉਂਦਾ ਦਿਖਾਈ ਦਿੱਤਾ ਜੋ ਸਾਹਮਣੇ ਖੜੀ ਪੁਲਿਸ ਪਾਰਟੀ ਦੇਖ ਕੇ ਘਬਰਾ ਕੇ ਪਿੱਛੇ ਵੱਲ ਨੂੰ ਮੁੜ ਪਿਆ , ਜਿਸ ਨੂੰ ਪੁਲਿਸ ਟੀਮ ਨੇ ਸ਼ੱਕ ਦੇ ਅਧਾਰ ਪਰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਦੀਪਕ ਬਹਾਦਰ ਪੁੱਤਰ ਮਾਨ ਬਹਾਦਰ ਵਾਸੀ ਪਿੰਡ ਕਸੋਲ ਮਨੀਕਰਨ ਕੁੱਲੂ ਹਿਮਾਚਲ ਪ੍ਰਦੇਸ਼ ਹਾਲ ਵਾਸੀ ਗਲੀ ਨੰ . 1 ਮਜਨੂ ਕਾ ਟੀਲਾ , ਨਵੀਂ ਦਿੱਲੀ ਦੱਸਿਆ।
ਜਿਸ ਦੀ ਤਲਾਸੀ ਗਜ਼ਟਡ ਅਫਸਰ ਮਿਸ , ਖੁਸ਼ਬੀਰ ਕੌਰ , PPS , ACP – Model Town ਜਲੰਧਰ ਜੀ ਦੀ ਹਾਜਰੀ ਵਿੱਚ ਕੀਤੀ ਗਈ , ਜਿਸ ਪਾਸੇ 01 ਕਿਲੋ 25 ਗ੍ਰਾਮ ਵਜ਼ਨੀ ਚਰਸ ਬ੍ਰਾਮਦ ਹੋਈ। ਜਿਸ ਵਿਰੁੱਧ ਮੁੱਕਦਮਾ ਨੰ . 157 ਮਿਤੀ 20.09.22 ਅ : ਧ 20/61/85 NDPS Act ਥਾਣਾ ਡਵੀਜ਼ਨ ਨੰ . 6 ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਹਨਾਂ ਨਸ਼ਾ ਤਸਕਰਾਂ ਦੀ ਸਪਲਾਈ ਚੇਨ ਨੂੰ ਤੋੜਿਆ ਜਾ ਰਿਹਾ ਹੈ।