Latest news

Glime India News

ਜਲੰਧਰ ਕੌਮੀ ਰਾਜ ਮਾਰਗ ‘ਤੇ ਟਰੱਕ ਕੈਂਟਰ ਦੀ ਜ਼ਬਰਦਸਤ ਟੱਕਰ, 1 ਦੀ ਮੌਤ 2 ਜ਼ਖ਼ਮੀ

ਜਲੰਧਰ ਨਕੋਦਰ ਕੌਮੀ ਰਾਜ ਮਾਰਗ ‘ਤੇ ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਬਾਦਸ਼ਾਹਪੁਰ ਵਿਖੇ ਸੋਮਵਾਰ ਤੜਕੇ ਟਰੱਕ ਅਤੇ ਕੈਂਟਰ ਵਿਚਾਲੇ ਆਹਮੋ ਸਾਹਮਣੀ ਟੱਕਰ ਹੋਣ ਕਾਰਨ ਵਾਪਰੇ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਜ਼ਖ਼ਮੀ ਹੋ ਗਏ।

ਪੰਜਾਬ ਦੇ ਪਿੰਡਾਂ ‘ਚ ਦਿੱਲੀ ਪੁਲਿਸ ਦੇ ਘੇਰਾਓ ਦਾ ਕਿਸਾਨ ਮਜਦੂਰ ਮਹਾਰੈਲੀ ‘ਚ ਸੱਦਾ

 ਬਰਨਾਲਾ ਵਿਚ ਅੱਜ ਸੂਬਾ ਪੱਧਰ ਦੀ ਹੋਈ ਕਿਸਾਨ ਮਜ਼ਦੂਰ ਮਹਾਰੈਲੀ ਵਿਚ ਕਿਸਾਨ ਆਗੂਆਂ ਬਲਬੀਰ ਸਿੰਘ ਰਾਜੇਵਾਲ ਅਤੇ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਦਿੱਲੀ ਪੁਲਿਸ ਗਣਤੰਤਰ ਦਿਵਸ ਮਾਮਲੇ ਵਿਚ ਪੰਜਾਬ ਦੇ ਕਿਸਾਨਾਂ ਨੂੰ ਜੋ ਸੰਮਨ ਭੇਜ ਰਹੀ ਹੈ , ਉਸਨੂੰ ਚੁੱਲੇ ਵਿਚ ਸਾੜ ਦਿਓ , ਜੇਕਰ ਦਿੱਲੀ ਪੁਲਿਸ ਪਿੰਡਾਂ ਵਿਚ ਵੜੇ ਤਾਂ ਉਸਦਾ ਘੇਰਾਓ ਕਰੋ। ਆਗੂ ਕਿਹਾ ਕਿ ਪਿੰਡ -ਪਿੰਡ ਇਹ ਸੂਚਨਾ ਦੇ ਦਿਓ ਅਤੇ ਨਾਲ ਹੀ ਪੰਜਾਬ ਪੁਲਿਸ ਨੂੰ ਵੀ ਕਿਹਾ ਹੈ ਕਿ ਉਹ ਦਿੱਲੀ ਪੁਲਿਸ ਦਾ ਸਹਿਯੋਗ ਨਾ ਕਰੇ। ਕਿਸਾਨ ਆਗੂਆਂ ਨੇ ਦਿੱਲੀ ਪੁਲਿਸ ਨੂੰ ਚੁਣੌਤੀ ਦਿੱਤੀ ਕਿ ਜੇਕਰ ਹਿੰਮਤ ਹੈ ਤਾਂ ਕਿਸੇ ਪਿੰਡ ਵਿਚ ਦਾਖਿਲ ਹੋ ਕੇ ਦਿਖਾਵੇਂ। ਸ਼ਹਿਰ ਦੀ ਅਨਾਜ਼ ਮੰਡੀ ਵਿਚ ਸ਼ੁਰੂ ਹੋਈ ਇਹ ਰੈਲੀ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਸੀ , ਜਿਸਦਾ ਆਯੋਜਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਪੰਜਾਬ ਖੇਤ ਮਜਦੂਰ ਯੂਨੀਅਨ ਨੇ ਕੀਤਾ , ਜਿਸ ਵਿਚ ਕਈ ਹਜ਼ਾਰ ਕਿਸਾਨ ਅਤੇ ਉਨ੍ਹਾਂ ਦੇ ਸਮਰਥਕ ਸ਼ਾਮਲ ਹੋਏ। ਰੈਲੀ ਵਿਚ ਦੋ ਲੱਖ ਲੋਕ ਪੁੱਜਣ ਦਾ ਦਾਅਵਾ ਕੀਤਾ ਜਾ ਰਿਹਾ ਸੀ।