JalandharPunjab

ਜਲੰਧਰ ‘ਚ 10 ਕਿਲੋ ਅਫੀਮ ਸਮੇਤ 2 ਨਸ਼ਾ ਤਸਕਰ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ।

ਸ. ਗੁਰਸ਼ਰਨ ਸਿੰਘ ਸੰਧੂ IPS , ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ , ਸ੍ਰੀ ਜਸਕਿਰਨਜੀਤ ਸਿੰਘ ਤੇਜਾ , PPS , DCP – INV , ਸ੍ਰੀ ਜਗਮੋਹਨ ਸਿੰਘ , PPS , DCP City ਦੀ ਯੋਗ ਅਗਵਾਈ ਹੇਠ ਇੰਸਪੈਕਟਰ ਨਵਦੀਪ ਸਿੰਘ ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਦੀ ਪੁਲਿਸ ਟੀਮ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦਿਆਂ ਸ੍ਰੀ ਅਸ਼ਵਨੀ ਕੁਮਾਰ PPS . ACP Central ਦੀ ਹਾਜ਼ਰੀ ਵਿੱਚ ਰੰਘੂਨੰਦਨ ਮਹਾਤੋ ਪੁੱਤਰ ਮਹੇਸ਼ਵਰ ਮਹਾਤੋ ਵਾਸੀ ਬਾਲੋਗਾੜੀ ਥਾਣਾ ਤਰਹਸੀ ਪੋਸਟ ਆਫਿਸ ਕਾਜੀ ਪੰਕਰੀ ਜਿਲ੍ਹਾ ਪਲਾਮੂ ਝਾਰਖੰਡ ਅਤੇ ਜਮੂੰਨਾ ਮਹਾਤੋ ਪੁੱਤਰ ਕੇਸ਼ਵਰ ਮਹਾਤੋ ਵਾਸੀ ਜੁਨਗੁਨ ਲਾਤੇਹਾਰ ਪਲੇਆ ਝਾਰਖੰਡ ਦੋਨਾਂ ਨੂੰ ਪੰਜ ਕਿੱਲੋ – ਪੰਜ ਕਿੱਲੋ ਅਫੀਮ ( ਕੁੱਲ 10 ਕਿੱਲੋ ਅਫੀਮ ) ਸਮੇਤ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਇੰਸਪੈਕਟਰ ਨਵਦੀਪ ਸਿੰਘ ਦੀ ਨਿਗਰਾਨੀ ਵਿੱਚ ਥਾਣਾ ਰਾਮਾਮੰਡੀ ਜਲੰਧਰ ਦੇ ASI ਰਘੂਵੀਰ ਕੁਮਾਰ ਸਮੇਤ ਸਾਥੀ ਕਰਮਚਾਰੀ ਵੱਲੋਂ ਮਿਤੀ 13.09.2022 ਨੂੰ ਵਕਤ 09:30 ਵਜੇ ਰਾਤ ਗਸ਼ਤ ਕਰਦਿਆਂ ਬਾਬਾ ਬੁੱਲੇ ਸ਼ਾਹ ਦੀ ਜਗ੍ਹਾ 120 ਫੁੱਟੀ ਰੋਡ ਸੂਰੀਆ ਇਨਕਲੇਵ ਜਲੰਧਰ ਦੇ ਨਜਦੀਕ 2 ਸ਼ੱਕੀ ਵਿਅਕਤੀਆਂ ਨੂੰ ਮੋਢਿਆਂ ਤੇ ਬੈਗ ਪਾਈ ਜਾਂਦਿਆਂ ਨੂੰ ਰੋਕਿਆ, ਜਿੰਨ੍ਹਾ ਪਾਸ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੋਣ ਤੇ ਥਾਣਾ ਰਾਮਾਮੰਡੀ ਤੋਂ SI ਅਰੁਨ ਕੁਮਾਰ ਨੇ ਸਮੇਤ ਸਾਥੀ ਕਰਮਚਾਰੀਆਂ ਮੌਕਾ ਪਰ ਪਹੁੰਚ ਕੇ ਕਾਬੂ ਸ਼ੁਦਾ ਵਿਅਕਤੀਆਂ ਤੋਂ ਨਾਮ ਪਤਾ ਪੁੱਛਿਆ। ਜਿੰਨ੍ਹਾ ਵਿੱਚੋਂ ਇੱਕ ਵਿਅਕਤੀ ਨੇ ਆਪਣਾ ਨਾਮ ਰੰਘੂਨੰਦਨ ਮਹਾਤੋਂ ਪੁੱਤਰ ਮਹੇਸ਼ਵਰ ਮਹਾਤੋ ਵਾਸੀ ਬਾਲੋਗਾੜੀ ਥਾਣਾ ਤਹਸੀ ਪੋਸਟ ਆਫਿਸ ਕਾਜੀ ਪੰਕਰੀ ਜਿਲ੍ਹਾ ਪਲਾਮੂ ਝਾਰਖੰਡ ਅਤੇ ਦੂਸਰੇ ਵਿਅਕਤੀ ਨੇ ਆਪਣਾ ਨਾਮ ਜਮੂੰਨਾ ਮਹਾਤੋ ਪੁੱਤਰ ਕੇਸ਼ਵਰ ਮਹਾਤੋ ਵਾਸੀ ਜੁਨਗੁਨ ਲਾਤੇਹਾਰ ਪਲੇਆ ਝਾਰਖੰਡ ਦੱਸਿਆ।

ਜਿੰਨ੍ਹਾ ਦੀ ਤਲਾਸ਼ੀ ਮੌਕਾ ਪਰ ਗਜਟਿਡ ਅਫਸਰ ਸ੍ਰੀ ਅਸ਼ਵਨੀ ਕੁਮਾਰ PPS , ਸਹਾਇਕ ਕਮਿਸ਼ਨਰ ਪੁਲਿਸ ਸੈਂਟਰਲ ਦੀ ਹਾਜ਼ਰੀ ਵਿੱਚ ਕਰਨ ਤੇ ਦੋਹਾਂ ਦੇ ਬੈਗਾਂ ਵਿੱਚੋਂ ਵਜ਼ਨੀ 05 ਕਿੱਲੋ / 05 ਕਿੱਲੋ ਕੁੱਲ ( 10 ਕਿੱਲੋ ਅਫੀਮ ) ਬ੍ਰਾਮਦ ਹੋਈ । ਦੋਹਾਂ ਆਰੋਪੀਆਂ ਖਿਲਾਫ ਮੁਕੱਦਮਾ ਨੰਬਰ 262 ਮਿਤੀ 13.09.2022 ਅ / ਧ 18 NDPS Act ਥਾਣਾ ਰਾਮਾਮੰਡੀ ਜਲੰਧਰ ਵਿਖੇ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤੇ ਗਏ ਹਨ। ਦੋਸ਼ੀਆਂ ਦੇ ਖਿਲਾਫ ਪਹਿਲਾਂ ਵੀ ਮੁਕੱਦਮੇ ਦਰਜ ਹਨ। ਦੋਹਾਂ ਦੋਸ਼ੀਆ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਹਨਾਂ ਨਸ਼ਾ ਤਸਕਰਾਂ ਦੀ ਸਪਲਾਈ ਚੇਨ ਨੂੰ ਤੋੜਿਆ ਜਾ ਰਿਹਾ ਹੈ।

Related Articles

Leave a Reply

Your email address will not be published.

Back to top button