Punjab

ਯੋਗਾ ਕਰਨ ਵਾਲੀ ਕੁੜੀ ਨੇ SGPC ਨੂੰ ਲਲਕਾਰਿਆ, ਕੀਤਾ ਇਹ ਐਲਾਨ

The girl doing yoga challenged, announced this

ਮਕਵਾਣਾ ਨੇ ਹੁਣ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਹੋਰ ਵੀਡੀਓ ਪੋਸਟ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਐਫਆਈਆਰ ਵਾਪਸ ਲੈਣ ਦੀ ਸਲਾਹ ਦਿੱਤੀ ਹੈ। ਉਸ ਨੇ ਕਿਹਾ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਅਜਿਹਾ ਨਹੀਂ ਕਰਦੀ ਤਾਂ ਉਸਦੀ ਕਾਨੂੰਨੀ ਟੀਮ ਹੁਣ ਜਵਾਬ ਦੇਵੇਗੀ। ਪੰਜਾਬ ਪੁਲਿਸ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਯੋਗਾ ਕਰਨ ਵਾਲੀ ਸੋਸ਼ਲ ਮੀਡੀਆ ਇੰਨਫਲੂਏਸਰ ਅਰਚਨਾ ਮਕਵਾਨਾ ਨੂੰ ਨੋਟਿਸ ਭੇਜਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਵੱਲੋਂ ਅਰਚਨਾ ਮਕਵਾਣਾ ਨੂੰ ਨੋਟਿਸ ਵਿੱਚ ਉਸ ਨੂੰ 30 ਜੂਨ ਨੂੰ ਅੰਮ੍ਰਿਤਸਰ ਦੇ ਥਾਣਾ ਈ-ਡਵੀਜ਼ਨ ਵਿੱਚ ਆ ਕੇ ਆਪਣਾ ਜਵਾਬ ਦਾਇਰ ਕਰਨਾ ਹੋਵੇਗਾ। ਥਾਣਾ ਈ-ਡਵੀਜ਼ਨ ਵਿੱਚ ਹੀ ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ ਤੇ ਮਕਵਾਣਾ ਖ਼ਿਲਾਫ਼ 295-ਏ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਮਕਵਾਣਾ ਮੁਆਫੀ ਮੰਗਣ ਤੋਂ ਬਾਅਦ ਹੁਣ ਸ਼੍ਰੋਮਣੀ ਕਮੇਟੀ ਨਾਲ ਕਾਨੂੰਨੀ ਲੜਾਈ ਲੜਨ ਲਈ ਤਿਆਰ ਹਨ।

 

ਅਰਚਨਾ ਮਕਵਾਣਾ ਨੇ ਸ਼੍ਰੋਮਣੀ ਕਮੇਟੀ ਵੱਲੋਂ ਦਰਜ ਕਰਵਾਈ ਗਈ FIR ਨੂੰ ਬੇਲੋੜਾ ਅਤੇ ਬੇਕਾਰ ਦੱਸਿਆ ਹੈ। ਉਸ ਨੇ ਕਿਹਾ ਕਿ ਜਿੱਥੇ ਉਸਨੇ ਫੋਟੋ ਖਿਚਵਾਈ ਉੱਥੇ ਸੈਂਕੜੇ ਹੀ ਸਿੱਖ ਮੌਜੂਦ ਸਨ। ਜਿਸ ਵਿਅਕਤੀ ਨੇ ਉਸਦੀ ਫੋਟੋ ਖਿੱਚੀ ਉਹ ਵੀ ਇੱਕ ਸਰਦਾਰ ਸੀ। ਇਸ ਤੋਂ ਬਾਅਦ ਮਕਵਾਣਾ ਨੇ ਕਿਹਾ ਕਿ ਜੋ ਮੌਕੇ ਤੇ ਮੌਜੂਦ ਸੇਵਾਦਾਰ ਸਨ ਉਹ ਵੀ ਪੱਖਪਾਤ ਕਰ ਰਹੇ ਹਨ। ਉਹ ਕਿਸੇ ਨੂੰ ਫੋਟੋ ਖਿੱਚਣ ਦਿੰਦੇ ਅਤੇ ਕਿਸੇ ਨੂੰ ਮਨਾਂ ਕਰ ਦਿੰਦੇ।

 

ਹਰਿਮੰਦਰ ਸਾਹਿਬ ‘ਚ ਫਿਲਮ ਦੇ ਪ੍ਰਚਾਰ ‘ਤੇ ਰੋਕ, SGPC ਨੇ ਹਰਿਮੰਦਰ ਸਾਹਿਬ ‘ਚ ਫੋਟੋ ਅਤੇ ਵੀਡੀਓਗ੍ਰਾਫੀ ‘ਤੇ ਵੀ ਲਗਾਈ ਪਾਬੰਦੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਨੇ ਕਲਾਕਾਰਾਂ ਦੇ ਹਰਿਮੰਦਰ ਸਾਹਿਬ ਵਿਖੇ ਫਿਲਮ ਦਾ ਪ੍ਰਚਾਰ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਹਰਿਮੰਦਰ ਸਾਹਿਬ ‘ਚ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ‘ਤੇ ਵੀ ਪਾਬੰਦੀ ਲਗਾਈ ਗਈ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਹਾ ਗਿਆ ਹੈ ਕਿ ਸ੍ਰੀ ਦਰਬਾਰ ਸਾਹਿਬ ਆਸਥਾ ਦਾ ਕੇਂਦਰ ਹੈ, ਇਸ ਨੂੰ ਪ੍ਰਚਾਰ ਸਥਾਨ ਨਾ ਬਣਾਓ।

Back to top button