ਬੰਗਲਾਦੇਸ਼ ਵਿਚ ਸ਼ਨੀਵਾਰ ਨੂੰ ਇਕ ਰੇਲਵੇ ਫਾਟਕ ‘ਤੇ ਇਕ ਰੇਲ ਗੱਡੀ ਤੇ ਬੱਸ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਇਸ ਘਟਨਾ ਵਿਚ ਘੱਟ ਤੋਂ ਘੱਟ 12 ਲੋਕਾਂ ਦੀ ਮੌਤ ਹੋ ਗਈ ਤੇ ਹੋਰ 6 ਲੋਕ ਜ਼਼ਖ਼ਮੀ ਹੋ ਗਏ। ਮੀਡੀਆ ਵਿਚ ਆਈਆਂ ਖ਼ਬਰਾਂ ਮੁਤਾਬਕ ਇਹ ਘਟਨਾ ਜਾਇਪੁਰਹਾਟ ਜ਼ਿਲ੍ਹੇ ਵਿਚ ਪੁਰਾਨਾਪੋਈਲ ਰੇਲਵੇ ਫਾਟਕ ‘ਤੇ ਵਾਪਰੀ। ਇੱਥੇ ਰਾਜਸ਼ਾਹੀ ਜਾਣ ਵਾਲੀ ਉੱਤਰ ਐਕਸਪ੍ਰੈੱਸ ਟਰੇਨ ਦੀ ਰੇਲ ਫਾਟਕ ‘ਤੇ ਬੱਸ ਨਾਲ ਟੱਕਰ ਹੋਈ। ਢਾਕਾ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਬੱਸ ਤਰਕੀਬਨ ਅੱਧਾ ਕਿਲੋਮੀਟਰ ਤੱਕ ਰੇਲਵੇ ਪਟੜੀ ‘ਤੇ ਘੜੀਸ ਹੁੰਦੀ ਗਈ। ਬੱਸ ਜਾਇਪੁਰਹਾਟ ਤੋਂ ਪੰਚਬੀਬੀ ਜਾ ਰਹੀ ਸੀ।
