
ਜਲੰਧਰ, ਐਚ ਐਸ ਚਾਵਲਾ।
ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ , ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾੜੇ ਆਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਜਸਵਿੰਦਰ ਸਿੰਘ ਚਾਹਲ ਪੀ.ਪੀ.ਐਸ ਉਪ – ਪੁਲਿਸ ਕਪਤਾਨ , ਡਿਟੈਕਟਿਵ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਇੰਸਪੈਕਟਰ ਸੁਰਿੰਦਰ ਕੁਮਾਰ ਇੰਚਾਰਜ ਸੀ.ਆਈ.ਏ.ਸਟਾਫ ਜਲੰਧਰ ਦਿਹਾਤੀ ਦੀ ਪੁਲਿਸ ਪਾਰਟੀ ਨੇ 01 ਕੁਇੰਟਲ 25 ਕਿੱਲੋ ਗ੍ਰਾਮ ਡੋਡੇ ਚੂਰਾ ਪੋਸਤ ਸਮੇਤ 01 ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਰਬਜੀਤ ਸਿੰਘ opਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਐਸ.ਆਈ ਅਜੀਤ ਸਿੰਘ ਨੇ ਮਿਤੀ 28-08-2022 ਨੂੰ ਬਾਹਦ ਰਕਬਾ ਪਿੰਡ ਬੁਰਜ ਹਸਨ ਏਰੀਆ ਥਾਣਾ ਬਿਲਗਾ ਤੋ ਰੇਸ਼ਮ ਸਿੰਘ ਉਰਫ ਟੋਪੀ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਬੁਰਜ ਹਸਨ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਉਸ ਦੇ ਕਬਜਾ ਵਿੱਚੋ 125 ਕਿੱਲੋਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਕਰਕੇ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 89 ਮਿਤੀ 28.08.2022 ਅ / ਧ 15-61-85 NDPS Act ਥਾਣਾ ਬਿਲਗਾ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਦੋਸ਼ੀ ਰੇਸ਼ਮ ਸਿੰਘ ਉਕਤ ਨੂੰ ਮੁੱਕਦਮਾ ਵਿੱਚ ਗ੍ਰਿਫਤਾਰ ਕੀਤਾ ਹੈ।
ਇਥੇ ਇਹ ਵੀ ਜਿਕਰਯੋਗ ਹੈ ਕਿ ਮਿਤੀ 28.08.2022 ਨੂੰ ਐਸ.ਆਈ ਅਜੀਤ ਸਿੰਘ ਸੀ.ਆਈ.ਏ ਸਟਾਫ ਜਲੰਧਰ – ਦਿਹਾਤੀ ਨੇ ਸਮੇਤ ਸਾਥੀ ਕਰਮਚਾਰੀਆ ਦੇ ਦੋਸ਼ੀ ਰੇਸ਼ਮ ਸਿੰਘ ਉਰਫ ਟੋਪੀ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਬੁਰਜ ਹਸਨ ਥਾਣਾ ਬਿਲਗਾ ਜਿਲ੍ਹਾ ਜਲੰਧਰ ਦੇ ਕਬਜਾ ਵਿਚਲੇ ਮੋਟਰ ਸਾਈਕਲ ਟੀ.ਵੀ.ਐਸ ਅਪਾਚੀ ਨੰਬਰ PB – 08 – CD · 4547 ਰੰਗ ਕਾਲਾ ਦੇ ਪਿੱਛੇ ਸਾਈਕਲ ਦੀ ਟਿਊਬ ਨਾਲ ਬੰਨੇ ਹੋਏ ਬੋਰਾ ਪਲਾਸਟਿਕ ਵਿੱਚੋਂ 20 ਕਿੱਲੋ ਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਕੀਤੇ ਸਨ । ਦੋਰਾਨੇ ਪੁੱਛ ਗਿੱਛ ਦੋਸ਼ੀ ਰੇਸ਼ਮ ਸਿੰਘ ਨੇ ਦੱਸਿਆ ਕਿ ਉਸ ਪਾਸੋ ਜੋ 20 ਕਿੱਲੋ ਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਹੋਏ ਹਨ, ਉਹ ਗੁਰਵਿੰਦਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਭੂੰਦੜੀ ਬੰਨ ਥਾਣਾ ਸਿਧਵਾ ਬੋਟ ਜਿਲ੍ਹਾ ਲੁਧਿਆਣਾ ਪਾਸੋ ਲੈ ਕੇ ਆਇਆ ਹੈ ਅਤੇ ਦੋਨੋ ਮਿੱਲ ਕੇ ਡੋਡੇ ਚੂਰਾ ਪੋਸਤ ਵੇਚਣ ਦਾ ਧੰਦਾ ਕਰਦੇ ਹਨ।ਉਸ ਨੇ ਅਤੇ ਗੁਰਵਿੰਦਰ ਸਿੰਘ ਨੇ ਪੰਜ ਬੋਰੇ ਝੰਡੇ ਚੂਰਾ ਪੋਸਤ ਹੋਰ ਲੋਕ ਛੁਪਾ ਕੇ ਰੱਖੇ ਹਨ।
ਜੋ ਦੋਸ਼ੀ ਰੇਸ਼ਮ ਸਿੰਘ ਨੇ ਨਿਸ਼ਾਨਦੇਹੀ ਕਰਕੇ 05 ਬੋਰ ਹੋਰ ਡੋਡੋ ਚੂਰਾ ਪੋਸਤ ਵਜਨੀ 21/21 ਕਿੱਲੋ ਗ੍ਰਾਮ ਬ੍ਰਾਮਦ ਕਰਵਾਏ। ਜੋ ਮੁੱਕਦਮਾ ਵਿੱਚ ਕੁੱਲ 125 ਕਿੱਲੋ ਗ੍ਰਾਮ ਛੋੜੇ ਚੂਰਾ ਪੋਸਤ ਦੀ ਬ੍ਰਾਮਦਗੀ ਨਾਲ ਸੀ.ਆਈ.ਏ ਜਲੰਧਰ ਦਿਹਾਤੀ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਦੋਸ਼ੀ ਰੇਸ਼ਮ ਸਿੰਘ ਅਤੇ ਗੁਰਵਿੰਦਰ ਸਿੰਘ ਰਲਕੇ ਬਹੁਤ ਸਮੇਂ ਤੋਂ ਵੱਡੇ ਪੱਧਰ ਤੇ ਡੋਡੇ ਚੂਰਾ ਪੋਸਤ ਦੀ ਤਸਕਰੀ ਕਰਦੇ ਸਨ। ਦੋਸ਼ੀ ਰੇਸ਼ਮ ਸਿੰਘ ਖਿਲਾਫ ਪਹਿਲਾਂ ਵੀ ਡੋਡੇ ਚੂਰਾ ਪੋਸਤ ਦੇ ਮੁੱਕਦਮੇ ਦਰਜ ਹਨ, ਜਿਹਨਾ ਵਿੱਚ ਇਹ ਸਜਾ ਕੱਟ ਚੁੱਕਾ ਹੈ ਅਤੇ ਜਮਾਨਤ ਪਰ ਜੇਲ ਤੋ ਬਾਹਰ ਆਇਆ ਸੀ, ਜਿਸ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।