14 ਤਰੀਕ ਬਣਨ ਜਾ ਰਿਹਾ ਨਵਾਂ ਅਕਾਲੀ ਦੱਲ ਜਿਸ ਦੇ ਨਾਮ ਦਾ ਕੀਤਾ ਐਲਾਨ
ਅਮਨਦੀਪ ਸਿੰਘ ਰਾਜਾ
ਮਾਘੀ ਮੇਲੇ ਪੰਥਕ ਸਫਾਵਾਂ ਵਿੱਚੋ ਇੱਕ ਨਵੀ ਖੇਤਰੀ ਪਾਰਟੀ ਬਣਨ ਜਾ ਰਹੀ ਹੈ। ਜਿਸ ਦੀ ਕਮਾਨ ਭਾਈ ਅੰਮ੍ਰਿਤਪਾਲ ਸਿੰਘ mp ਖੰਡੂਰ ਸਾਹਿਬ ਨੇ ਲੈਣੀ ਸੀ. ਪਰ nsa ਅਧੀਨ 2ਸਾਲ ਹੋਣ ਲੱਗੇ ਉਹਨਾਂ ਨੂੰ ਅਸਾਮ ਦੇ ਦਿਬਰੂਗੜ ਜੇਲ ਵਿੱਚ ਕਿਸੇ ਖੂੰਖਾਰ ਅੱਤਵਾਦੀ ਵਾਂਗ ਰੱਖਿਆ ਹੋਇਆ ਹੈ। ਅੱਜ ਭਾਈ ਸਰਬਜੀਤ ਸਿੰਘ mp ਫਰੀਦਕੋਟ ਨੇ ਮੀਡੀਆ ਰੂਬਰੂ ਹੁੰਦੇ ਕਿਹਾ ਇਤਿਹਾਸ ਹੈ ਕਿ ਪਾਰਟੀਆਂ ਬਣਾ ਕੇ ਸਮਰਥਕ ਕੱਠੇ ਹੋਏ ਨੇ ਪਰ 14 ਜਨਵਰੀ ਨੂੰ ਮਾਘੀ ਮੇਲੇ ਸ਼੍ਰੀ ਮੁਕਤਸਰ ਸਾਹਿਬ ਵਿੱਚ ਬਣਨ ਜਾ ਰਹੀ ਨਵੀ ਪਾਰਟੀ ਜਿਸਦੇ ਪਹਿਲਾ ਹੀ ਪੰਥਕ ਸਮਰਥਕ ਨੇ ਜਿਹਨਾਂ 2 mp ਆਪਣੇ ਬਣਾਏ ਨੇ ਨਿਰੋਲ ਪਾਰਟੀ ਵਜੋਂ ਉਬਰੇਗੀ। ਜਿਸਦੀ ਕਮਾਨ ਬਾਪੂ ਤਰਸੇਮ ਸਿੰਘ ਜੀ ਕੋਲ ਹੋਵੇਗੀ। ਨਾਮ ਪੁੱਛਣ ਤੇ ਉਹਨਾਂ ਦੱਸਿਆ ਕਿ ਅਕਾਲੀ ਦੱਲ ਅਨੰਦਪੁਰ ਸਾਹਿਬ ਦੇ ਨਾਮ ਨਾਲ ਏ ਪਾਰਟੀ ਦਾ ਐਲਾਨ ਸੰਗਤਾਂ ਦੇ ਇਕੱਠ ਵਿੱਚ ਹੋਵੇਗਾ। ਜਿਸ ਵਿੱਚ ਹਰ ਇੱਕ ਪਾਰਟੀ ਦੇ ਲੀਡਰ ਨੂੰ ਜੁਆਨਿੰਗ ਨਹੀਂ ਮਿਲੇਗੀ ਖਾਸ ਕਰ ਦਾਗੀ ਤੇ ਬਾਗੀਆਂ ਦਾ ਨਾਮ ਲੈ ਕੇ ਉਹਨਾਂ ਕਿਹਾ ਉਚੇ ਤੇ ਸੁੱਚੇ ਕਿਰਦਾਰ ਵਾਲੇ ਬੰਦੇ ਹੀ ਪਾਰਟੀ ਵਿੱਚ ਸ਼ਾਮਿਲ ਹੋਣਗੇ। ਜੋ ਕੋਮ ਪ੍ਰਤੀ ਚਿੰਤਾ ਰੱਖਦੇ ਹੋਣਗੇ। ਉਹ ਪਿੰਡ ਪਿੰਡ ਜਾ ਕੇ ਪ੍ਰਚਾਰ ਕਰ ਰਹੇ ਨੇ ਜਿਸ ਵਿੱਚ ਉਹਨਾਂ ਦੀ ਪਤਨੀ ਵੀ ਨਾਲ ਸਨ।