JalandharPunjab

150 ਗ੍ਰਾਮ ਹੈਰੋਇਨ ਸਮੇਤ ਇੱਕ ਨਸ਼ਾ ਸਮਗਲਰ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ।

ਸ. ਗੁਰਸ਼ਰਨ ਸਿੰਘ ਸੰਧੂ , IPS , ਕਮਿਸ਼ਨਰ ਪੁਲਿਸ , ਜਲੰਧਰ ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਜਸਕਿਰਨਜੀਤ ਸਿੰਘ ਤੇਜਾ , PPS , ICP – Inv , ਜੀ ਦੀ ਨਿਗਰਾਨੀ ਹੇਠ ਸ਼੍ਰੀ ਜਗਜੀਤ ਸਿੰਘ ਸਰੋਆ , PPS , ADCP – Inv , ਅਤੇ ਸ੍ਰੀ ਪਰਮਜੀਤ ਸਿੰਘ , PPS ACP – Inv ਜੀ ਦੀ ਯੋਗ ਅਗਵਾਈ ਹੇਠ SI ਅਸ਼ੋਕ ਕੁਮਾਰ ਇੰਚਾਰਜ CIA STAFF ਜਲੰਧਰ ਵੱਲੋਂ ਕਾਰਵਾਈ ਕਰਦੇ ਹੋਏ ਇੱਕ ਨਸ਼ਾ ਸਮੱਗਲਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 150 ਗ੍ਰਾਮ ਹੈਰੋਇਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਮਿਤੀ 14-08-2022 ਨੂੰ SI ਅਸ਼ੋਕ ਕੁਮਾਰ ਇੰਚਾਰਜ , CIA STAFF ਜਲੰਧਰ ਦੀ ਪੁਲਿਸ ਟੀਮ ਅਜਾਦੀ ਦਿਹਾੜੇ ਦੇ ਸਬੰਧ ਵਿੱਚ ਸਪੈਸ਼ਲ ਚੈਕਿੰਗ ਦੌਰਾਨ ਗਸਤ ਬਾ – ਚੈਕਿੰਗ ਸ਼ੱਕੀ ਪੁਰਸ਼ਾਂ ਅਤੇ ਨਸ਼ਾ ਸਮੱਗਲਰਾਂ ਦੇ ਸਬੰਧ ਵਿੱਚ ਟੀ – ਪੁਆਇਟ ਲੈਦਰ ਕੰਪਲੈਕਸ ਕਪੂਰਥਲਾ ਰੋਡ ਜਲੰਧਰ ਮੌਜੂਦ ਸੀ , ਜਿੱਥੇ ਸ਼ੱਕੀ ਵਿਅਕਤੀਆਂ ਅਤੇ ਸ਼ੱਕੀ ਵਹੀਕਲਾ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਦੋਰਾਨੇ ਚੈਕਿੰਗ ਕਪੂਰਥਲਾ ਸਾਇਡ ਤਰਫੋਂ ਇੱਕ ਗ੍ਰੇਅ ਰੰਗ ਦੀ ਐਕਟਿਵਾ ਨੰਬਰੀ PB02 – DB – 7228 ਪਰ ਇਕ ਮੋਨਾ ਨੌਜਵਾਨ ਆਉਂਦਾ ਦਿਖਾਈ ਦਿੱਤਾ । ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਿਸ ਨੇ ਐਕਟੀਵਾ ਯਕਦਮ ਪਿੱਛੇ ਨੂੰ ਮੋੜ ਕੇ ਭਜਾਉਣ ਦੀ ਕੋਸ਼ਿਸ਼ ਕੀਤੀ।

ਜਿਸਨੂੰ ਸ਼ੱਕ ਦੀ ਬਿਨਾ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ , ਜਿਸ ਨੇ ਆਪਣਾ ਨਾਮ ਸੁਰੇਸ਼ ਕੁਮਾਰ ਉਰਫ ਮਨੀ ਪੁੱਤਰ ਅਵਿਨਾਸ਼ ਚੰਦਰ ਵਾਸੀ ਮਕਾਨ ਨੰਬਰ 202 ਗਲੀ ਨੰਬਰ 9 ਪ੍ਰਕਾਸ਼ ਵਿਹਾਰ ਥਾਣਾ ਸਦਰ 88 ਫੁੱਟ ਰੋਡ ਬਟਾਲਾ ਰੋਡ ਅੰਮ੍ਰਿਤਸਰ ਦੱਸਿਆ। ਜਿਸ ਪਾਸ ਕੋਈ ਨਸ਼ੀਲੀ ਵਸੜੀ ਹੋਣ ਦਾ ਸ਼ੱਕ ਪੈਣ ਤੇ ਕਾਬੂਸ਼ੁਦਾ ਸੁਰੇਸ਼ ਕੁਮਾਰ ਦੀ ਤਲਾਸੀ ਕਰਨ ਤੇ ਉਸ ਦੇ ਕਬਜ਼ਾ ਵਿਚੋਂ 150 ਗ੍ਰਾਮ ਹੈਰੋਇਨ ਬ੍ਰਾਮਦ ਹੋਈ । ਮੌਕਾ ਪਰ ਦੋਸ਼ੀ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਬਸਤੀ ਬਾਵਾ ਖੇਲ ਜਲੰਧਰ ਵਿਖੇ ਮੁਕਦਮਾ ਨੰਬਰ 155 ਮਿਤੀ 14-08-2022 U / s 21 / 61/85 NDPS ACT , ਦਰਜ ਰਜਿਸਟਰ ਕਰਕੇ ਹੇਠ ਲਿਖੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ।

ਦੋਸ਼ੀ ਖਿਲਾਫ ਪਹਿਲਾਂ ਵੀ ਮੁਕੱਦਮੇ ਦਰਜ ਰਜਿਸਟਰ ਹਨ ਜਿਨਾ ਵਿਚੋਂ ਉਹ ਮਿਤੀ 23-12-2019 ਨੂੰ ਜ਼ਮਾਨਤ ਪਰ ਬਾਹਰ ਆਇਆ ਸੀ। ਦੋਸ਼ੀ ਨੂੰ ਕੱਲ ਮਿਤੀ 15-8-2022 ਨੂੰ ਪੇਸ਼ ਅਦਾਲਤ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ ਅਤੇ ਇਸ ਦੇ ਫਾਰਵਡ / ਬੈਕਵਰਡ ਲਿੰਕਜ਼ ਚੈਕ ਕਰਕੇ ਇਸ ਦੇ ਸਾਥੀਆਂ ਨੂੰ ਮੁੱਕਦਮਾ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ ਤਾਂ ਜੋ ਨਸ਼ਾ ਸਮਗਲਰਾਂ ਦੀ ਚੈਨ ਬਰੇਕ ਕੀਤੀ ਜਾ ਸਕੇ।

Leave a Reply

Your email address will not be published.

Back to top button