
ਪਾਕਿਸਤਾਨ ਦੇ ਜਮਸ਼ੋਰੋ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਇੱਕ ਯਾਤਰੀ ਬੱਸ ਨੂੰ ਅੱਗ ਲੱਗ ਗਈ। ਹਾਦਸੇ ‘ਚ 8 ਬੱਚਿਆਂ ਸਮੇਤ 18 ਲੋਕ ਜ਼ਿੰਦਾ ਸੜ ਗਏ, ਜਦਕਿ ਕਈ ਲੋਕ ਜ਼ਖਮੀ ਹੋ ਗਏ। ਸਾਰਿਆਂ ਨੂੰ ਜਮਸ਼ੋਰੋ ਦੇ ਹਸਪਤਾਲ ਲਿਜਾਇਆ ਗਿਆ ਹੈ। ਜਾਮਸ਼ੋਰੋ ਦੇ ਸਾਬਕਾ ਸੀਨੀਅਰ ਪੁਲਿਸ ਸੁਪਰਡੈਂਟ ਜਾਵੇਦ ਬਲੋਚ ਮੁਤਾਬਕ ਬੱਸ ਕਰਾਚੀ ਤੋਂ ਖੈਰਪੁਰ ਨਾਥਨ ਸ਼ਾਹ ਵੱਲ ਪਰਤ ਰਹੀ ਸੀ।